ਇੱਹ ਲੇਖ ਸਿੱਖਮਾਰਗ.ਕਾਮ ਤੌ ਲਿਆ ਗਿਆ ਹੈ.. ਇੱਸ ਲਈ ਧੰਨਵਾਦ ਸਹਿਤ
ਹਰਿ ਕੇ ਸੰਤ
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਬਾਰੇ ਕਿਹਾ ਸੀ: ‘ਮਿਟੀ ਧੁੰਦ ਜਗ ਚਾਨਣ ਹੋਆ’। ਇਹ ਧੁੰਦ ਝੂਠ ਅਤੇ ਬੇਇਨਸਾਫ਼ੀ ਦੀ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇਸ ਹਾਲਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ।
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਊਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ ੧॥ ਮ: ੩॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਗੁਰੂ ਗ੍ਰੰਥ ਸਾਹਿਬ ਜੀ ਅੰਕ 145॥
ਇਸ ਹਾਲਤ ਵਿੱਚੋ ਕੱਢਣ ਵਾਲਾ ਕੋਈ ਨਹੀਂ ਸੀ। ਅਖ਼ੌਤੀ ਸਾਧੂ, ਸੰਤ ਅਤੇ ਜੋਗੀ ਬਹੁਤ ਸਨ ਪਰ ਕਿਸੇ ਵਿੱਚ ਜੁਰਅਤ ਨਹੀਂ ਸੀ ਕਿ ਉਹ ਰਾਜ ਵਿੱਚ ਹੋ ਰਹੀ ਬੇਇਨਸਾਫ਼ੀ ਬਾਰੇ ਲੋਕਾਂ ਨੂੰ ਲਾਮਬੰਦ ਕਰਨ ਅਤੇ ਰਾਜੇ ਨੁੰ ਦੱਸਣ ਕਿ ਤੇਰਾ ਫ਼ਰਜ ਇਨਸਾਫ਼ ਕਰਨਾ ਹੈ ਨਾਕਿ ਜ਼ੁਲਮ, ਬੇਇਨਸਾਫ਼ੀ। ‘ਰਾਜੇ ਸ਼ੀਂਹ ਮੁਕੱਦਮ ਕੁਤੇ…’ ਰਾਹੀਂ ਗੁਰੂ ਨਾਨਕ ਸਾਹਿਬ ਨੇ, ਦੁਨਿਆਵੀ ਲੋਕਾਂ ਨੂੰ, ਐਸਾ ਰੱਬੀ ਗਿਆਨ ਦਿਤਾ ਜੋ ਗੁਰੂ ਹੋ ਨਿਬੜਿਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੀ ਪੁਸ਼ਟੀ ‘ਗਿਆਨ ਗੁਰੂ ਆਤਮ ਉਪਦੇਸੋ’ ਕਹਿ ਕੇ ਕੀਤੀ ਹੈ। 29-03-2000 ਨੂੰ ਸੁਪ੍ਰੀਮ ਕੋਰਟ ਨੇ ਇੱਕ ਵੱਡਾ ਫ਼ੈਸਲਾ ਕਰ ਕੇ ਦੁਨੀਆਂ ਦੇ ਲੋਕਾਂ ਨੂੰ ਹੈਰਾਨ ਕਰ ਦਿਤਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਮਨੁੱਖਤਾ ਦੇ ਗੁਣਾਂ, ਵਿਧੀ ਵਿਧਾਨ ਨਾਲ ਭਰਪੂਰ ਦੱਸ ਕੇ ਹਮੇਸ਼ਾ ਵਾਸਤੇ (Living Elernal Guru) ਜ਼ਿੰਦਾ ਗੁਰੂ ਦਾ ਦਰਜਾ ਦਿਤਾ ਅਤੇ ਇਹ ਵੀ ਕਹਿ ਦਿਤਾ ਕਿ ਗੁਰੂ ਗ੍ਰੰਥ ਸਾਹਿਬ ਦਾ, ਮਨੁੱਖਤਾ ਨੂੰ ਸਮਝਾਣ ਵਾਲਾ, ਰਾਜ ਹਮੇਸ਼ਾ ਰਹੇਗਾ। (ਇਸ ਫ਼ੈਸਲੇ ਦੇ ਤੱਤ ਅਖ਼ੀਰ ਵਿੱਚ ਵੇਖ ਸਕਦੇ ਹੋ। ਕੇਸ ਨੰ. ARI 29.3.2000, SC 1421 ਅਤੇ ਵੇਰਵੇ ਇੰਟਰਨੈੱਟ ਤੇ ਵੀ ਪ੍ਰਾਪਤ ਕਰ ਸਕਦੇ ਹੋ।) ਗੁਰੂ ਗ੍ਰੰਥ ਸਾਹਿਬ ਜੀ ਦੀ ਇਸੇ ਸਿਖਿਆ ਨਾਲ ਸਾਨੂੰ ਪਤਾ ਲਗਦਾ ਹੈ ਕਿ “ਸੰਤ” ਅੱਖਰ ਦੀ ਵਰਤੋਂ ਕਿਹੜੀ ਅਵੱਸਥਾ ਨੂੰ ਦਰਸਾਉਂਦੀ ਹੈ।
1. ‘ਸੰਤ’ ਪ੍ਰਮਾਤਮਾ ਵਾਸਤੇ: ਇਥੇ ‘ਸੰਤ’ ਅੱਖਰ ਪ੍ਰਮਾਤਮਾ ਦੇ ਗਿਆਨ ਦੀ ਪ੍ਰਪੱਕ ਦ੍ਰਿੜਤਾ ਦਾ ਪ੍ਰਤੀਕ ਹੋਣ ਕਰ ਕੇ, ਪ੍ਰਮਾਤਮਾ ਵਾਸਤੇ ਵਰਤਿਆ ਗਿਆ ਹੈ। ਇਸ ਦੀ ਪ੍ਰਾਪਤੀ ਨਾਲ ਪ੍ਰਮਾਤਮਾ ਮਿਲਦਾ ਹੈ। ਗੁਰਮੁਖ ਅਵਸੱਥਾ ਵਾਲਿਆਂ, ਜਿਨ੍ਹਾਂ ਪਿਛਲੇ ਜੀਵਨ ਵਿੱਚ ਕਮਾਈ ਕੀਤੀ ਸੀ, ਨੂੰ ਬਚਪਨ ਤੋਂ ਹੀ ਗਿਆਨ ਪ੍ਰਾਪਤ ਹੁੰਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ, ਭਗਤ ਪ੍ਰਹਿਲਾਦ, ਕਬੀਰ ਜੀ, ਭਗਤ ਨਾਮਦੇਵ ਜੀ (ਅਤੇ ਉੱਚ ਕੋਟੀ ਦੇ ਭਗਤ ਜਨ), ਜਿਨ੍ਹਾਂ ਨੁੰ ਇੱਥੇ ਸੰਸਾਰ ਵਿੱਚ ਆ ਕੇ ਗਿਆਨ ਨਹੀਂ ਲੈਣਾ ਪੈਂਦਾ। ( ‘ਗੁਰਮੁਖਿ ਆਵੈ ਜਾਇ ਨਿਸਗੁ’ ਅੰਕ: 932) ਇਸ ਗੱਲ ਦੀ ਗਵਾਹੀ ਗੁਰੂ ਨਾਨਕ ਸਾਹਿਬ ਜੀ ਨੇ, ਸਿਧ ਗੋਸਟ ਅੰਕ: 938, ਤੇ ਇਨ੍ਹਾਂ ਬਚਨਾਂ ਨਾਲ ਦਿਤੀ ਹੈ: ‘ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ’। ਇਹੋ ਜਿਹੇ ਭਗਤਾਂ, ਸਾਧਾਂ ਨੇ ਰਾਜੇ ਨੂੰ ਧਰਮ ਤੇ ਇਨਸਾਫ਼ ਵਾਲੇ ਪਾਸੇ ਪ੍ਰੇਰਿਆ। ਗੁਰਸਿੱਖ ਸੰਤਾਂ ਨੇ ਵੀ ਇਸ ਬਚਨ ਨੂੰ ਨਿਭਾਇਆ। ਅੱਜ ਗੁਰਸਿੱਖਾਂ ਦੀ ਕੁੱਝ ਕੁ ਗਿਣਤੀ ਇਸ ਜੁਗਤ ਤੇ ਪਹਿਰਾ ਵੀ ਦੇ ਰਹੀ ਹੈ।
2. ਸਤਿਗੁਰ ਸੰਤ: ਸਤਿਗੁਰਾਂ ਨੇ ਨਿਰੰਕਾਰੀ ਜੋਤਿ ਪ੍ਰਮਾਤਮਾ ਦੇ ਗਿਆਨ ਦਾ ਜਾਣੂ ਹੋ ਕੇ ਪ੍ਰਮਾਤਮਾ ਨਾਲ ਮਿਲਾਪ ਕਰਨ ਵਾਲੇ ਨੂੰ ਸਤਿਗੁਰੂ ਸੰਤ ਕਿਹਾ। ਜਿਵੇ:
‘ਭਾਗ ਹੋਆ ਗੁਰਿ ਸੰਤੁ ਮਿਲਾਇਆ, ਪ੍ਰਭੁ ਅਬਿਨਾਸੀ ਘਰਿ ਮਹਿ ਪਾਇਆ॥
‘ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਇਸ ਕੀ ਧੂੜਿ ਮੁਖਿ ਲਾਈ॥’ (ਅੰਕ: 667)
ਸਤਿਗੁਰ ਅਤੇ ਪ੍ਰਮਾਤਮਾ ਅਭੇਦ ਹਨ। ਇਹ ਗਿਆਨ ਆਪਣੇ ਮਨ ਨੂੰ ਰਿੜਕਣ ਨਾਲ ਮਿਲਦਾ ਹੈ।
‘ਸਮੁੰਦ ਸਰੀਰ ਵਿਹੋਲ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ॥ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ॥’ (ਅੰਕ: 442)
ਇਥੇ ਦੋਵੇਂ ਗੋਬਿੰਦ ਅੱਖਰ ਪ੍ਰਮਾਤਮਾ ਦੇ ਵਾਚਕ ਹਨ।
3. ‘ਸੰਤ’ ਅੱਖਰ ਗੁਰਸਿੱਖਾਂ ਵਾਸਤੇ: ਫੁਰਮਾਨ ਹੈ: `ਤੇ ਸੰਤ ਭਲੇ ਗੁਰਸਿੱਖ ਹੈ॥ ਜਿਨ ਨਾਹੀ ਚਿੰਤ ਪਰਾਈ ਚੁੱਖਾ॥’ (ਅੰਕ: 588) ਇਹ ਗੁਰਮੁਖਿ, ਕਰਮ ਜੋਗੀ ਦੀ ਤਰ੍ਹਾਂ ਕਿਰਤੀ, ਨਾਮ, ਵੰਡ ਛਕਣ ਵਾਲੇ ਗ੍ਰਹਿਸਥੀ ਸੰਤ ਹਨ। ਇਨ੍ਹਾਂ ਸੰਤਾਂ ਨੇ ਤੱਤ ਨਿਰੰਜਨੀ ਜੋਤਿ ਦੇ ਗੁਣਾਂ ਵਾਲਾ ਜੀਵਨ ਜੀਅ ਕੇ ਦੁਨੀਆਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਿਸ ਜੀਵਨ ਦੀਆਂ ਮਿਸਾਲਾਂ ਅਸੀ ਅੱਜ ਵੀ ਲੋਕਾਂ ਕੋਲੋਂ ਸੁਣ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਦੀ ਗੱਲ `ਤੇ ਤਾਂ ਮੁਗ਼ਲ ਹਾਕਮ ਅਤੇ ਅੰਗਰੇਜ਼ ਵੀ ਭਰੋਸਾ ਕਰਦੇ ਸਨ। ਇਸ ਉੱਚੇ-ਸੁੱਚੇ ਆਚਰਣ ਦਾ ਕਾਰਨ ਜੇ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੇ ਆਪਣੀ ਮਤਿ ਗੁਰ ਅਰਪਨ ਕੀਤੀ ਹੋਈ ਸੀ। ਇਸੇ ਕਾਰਨ ਫ਼ਰਮਾਨ ਹੈ:
ਮ: ੪Ò ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ॥ ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿੱਖਾਂ ਨੋ ਲੋਚੈ ਸੋ ਗੁਰੂ ਖੁਸੀ ਆਵੈ॥ ਸਤਿਗੁਰ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ॥ ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ॥ ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ॥ ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ॥ ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ॥ ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ॥ 2॥ (ਅੰਕ: 317) ਅਤੇ
‘ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ ਚਲਾਇ॥ (ਅੰਕ 444)
ਪਉੜੀ॥ ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ॥ ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ॥ ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ॥ ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ॥ ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ॥ (ਅੰਕ: 649)
ਸਤਿਗੁਰ ਨਿਰੰਜਨੀ ਜੋਤਿ ਦੇ ਗਿਆਨ ਨੂੰ ਕਿਹਾ ਹੈ। :-
ਸਤਿਗੁਰੂ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ॥ ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਧਰ ਮੁਕਤਿ ਜਨਾਵੈਗੋ॥
ਸਤਿਗੁਰ ਦੇ ਗਿਆਨ ਬਾਰੇ ਪਹਿਲੇ ਲੇਖਾਂ ਵਿੱਚ ਵੀ ਲਿਖ ਚੁੱਕੇ ਹਾਂ ਕਿ ਇਹ ਗਿਆਨ 18ਵੀਂ ਸਦੀ ਦੇ ਸਿੱਖਾਂ ਅੰਦਰ ਆਮ ਪਾਇਆ ਜਾਂਦਾ ਸੀ। ਸਿੱਖ ਰਾਜ ਤੋਂ ਪਿੱਛੋਂ ਸਤਿਗੁਰ, ਸਿੱਖਾਂ ਅੰਦਰੋਂ, ਅਲੋਪ ਹੋ ਗਏ ਕਿਉਂਕਿ ਇਨ੍ਹਾਂ ਨੇ ਮਾਇਆ ਨਾਲ ਪਿਆਰ ਵਧਾ ਲਿਆ। ਪਰ ਇਸ ਸਮੇਂ ਤਕ ਵੀ ਗੁਰੂ ਦਾ ਡਰ ਬਹੁਗਿਣਤੀ ਸਿੱਖਾਂ ਵਿੱਚ ਵਿਖਾਈ ਦੇਂਦਾ ਸੀ। 1925 ਤੋਂ ਹੁਣ ਤਕ ਗੁਰਸਿੱਖਾਂ ਨੇ, ਬਾਣੀ ਦਾ ਵਪਾਰ ਜ਼ੋਰ ਨਾਲ ਕਰਨਾ ਸ਼ੁਰੂ ਕਰ ਦਿਤਾ ਜਿਸ ਕਾਰਨ ਕੋਈ ਵੀ ਗੁਰੂ ਵਾਲਾ ਗੁਣ ਆਮ ਸਿੱਖਾਂ ਅੰਦਰ ਨਹੀ ਮਿਲਦਾ। 1925 ਤਕ, ਅੰਗਰੇਜ਼ਾ ਦੀ ਹਕੂਮਤ ਨਾਲ, ਮੋਰਚੇ ਬਹੁਤ ਸ਼ਾਂਤਮਈ ਢੰਗ ਨਾਲ ਲਾਏ ਗਏ ਅਤੇ ਜਿੱਤਾਂ ਹਾਸਲ ਕੀਤੀਆਂ। ਇਹ ਸਤਿਗੁਰ ਦੇ, ਗੁਰਸਿੱਖਾਂ ਅੰਦਰ, ਹੋਣ ਦੀ ਨਿਸ਼ਾਨੀ ਸੀ। ਕੁੱਝ ਗਿਣਤੀ ਦੇ ਸਿੱਖ ਹੀ ਸੱਚ ਨੂੰ ਪਛਾਣਦੇ ਤੇ ਸੱਚ ਨੂੰ ਕਹਿਣ ਵਾਲੇ ਦੀ ਕਦਰ ਕਰਦੇ ਸਨ। ਜਦੋਂ ਤੋਂ ਗੁਰੂ ਦੀ ਬਾਣੀ ਰੂਪ ਸਤਿਗੁਰ ਦਾ ਵਪਾਰ ਸ਼ੁਰੂ ਹੋ ਗਿਆ, ਇਨ੍ਹਾਂ ਅੰਦਰ ਨਾ ਸੱਚ ਕਹਿਣ, ਨਾ ਸੱਚ ਸੁਣਨ ਦੀ ਜੁਅਰਤ ਰਹੀ। ਸਤਿਗੁਰੂ ਦੇ ਗਿਆਨ ਦੀ ਤਾਸੀਰ ਇਨ੍ਹਾਂ ਮਿਸਾਲਾਂ ਤੋਂ ਪਤਾ ਚਲਦੀ ਹੈ।
ਫ਼ਰੀਦ ਜੀ ਦਾ ਸਲੋਕ:
“ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਇ॥” (ਅੰਕ: 1380)
ਫ਼ਰੀਦ ਜੀ ਦੀ ਇਹ ਰਮਜ਼ ਡੂੰਘੀ ਸੀ ਪਰ ਆਮ ਲੋਕ ਕਹਿ ਸਕਦੇ ਸਨ ਕਿ ਰਤ ਤੋਂ ਬਿਨਾਂ ਤਾਂ ਸਰੀਰ ਮੁਰਦਾ ਹੈ। ਇਸ ਨੂੰ ਸੌਖੇ ਢੰਗ ਨਾਲ ਗੁਰੂ ਅਮਰਦਾਸ ਜੀ ਨੇ ਫੁਰਮਾਇਆ:
ਸ਼ਲੋਕ ਮ: ੩Ò ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ॥ ਜੋ ਸਹਿ ਰਤੇ ਆਪਣੈ ਤਿਨ
ਤਨਿ ਲੋਭ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ Ò੧Ò (ਅੰਕ: 949)
ਸਤਿਗੁਰ ਦਾ ਗਿਆਨ ਇਹ ਸਿਖਾਉਂਦਾ ਹੈ ਕਿ ਦੂਸਰੇ ਦੀ ਗ਼ਲਤੀ ਪਿਆਰ ਨਾਲ ਸੁਧਾਰੋ ਕਿ ਉਹ ਅੱਗੇ ਵੱਧ ਸਕੇ। ਦੂਜੀ ਮਿਸਾਲ ਕਬੀਰ ਸਾਹਿਬ ਜੀ ਨਾਲ ਸਬੰਧਤ ਹੈ। ਗੁਰੂ ਅਮਰਦਾਸ ਜੀ ਨੇ ਇਸ ਨੁੰ ਸਰਲ ਕਰ ਕੇ ਬੀਮਾਰੀ ਦਸ ਦਿਤੀ ਕਿ ਮਨ ਹਾਥੀ ਕਿਉਂ ਬਣਦਾ ਹੈ?
ਸਲੋਕ॥ ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਵੈ ਭਾਇ॥ ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ॥ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਉ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ॥ ੧Ò ਮ: ੩Ò ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾ ਹੋਇ ਸੁ ਜਾਇ॥ ਹਊਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ॥ ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ॥ ਇਹ ਜੀਉ ਸਦਾ ਮੁਕਤ ਹੈ ਸਹਜੇ ਰਹਿਆ ਸਮਾਇ Ò੨Ò
ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੁਹਾਡੀ ਬਾਣੀ ਗ਼ਲਤ ਹੈ ਤੇ ਅਸੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਣੀ ਪਰ ਉਸ ਦਾ ਸੁਧਾਰ ਕਰ ਕੇ ਸਮਝਾ ਦਿਤਾ। ਜੇ ਅੱਜ ਦੇ ਸਿੱਖਾਂ ਅੰਦਰ ਸਤਿਗੁਰ ਵਰਤਦਾ ਹੋਵੇ ਤਾਂ ਕਿਸੇ ਨੂੰ ਧਮਕੀ ਨਾ ਦੇਣ ਕਿ “ਤੈਨੂੰ ਸੋਧ ਦਿਆਂਗੇ (ਮਾਰ ਦਿਆਂਗੇ। “ਇਹੋ ਜਿਹੇ ਸਿੱਖਾਂ ਨੁੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਅਬਦਾਲੀ, ਮਨੂੰ, ਜ਼ਕਰੀਆਂ ਖ਼ਾਨ, ਲਖਪਤ, ਜਸਪਤ ਰਾਏ ਵਗੈਰਾ ਨੇ ਸਿੱਖਾਂ ਨੂੰ ਸੋਧਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਸਿੱਖਾਂ ਅੰਦਰ ਸਤਿਗੁਰੂ ਹੋਰ ਪ੍ਰਪੱਕ ਹੋਏ। ਸਰੀਰ ਨੂੰ ਖ਼ਤਮ ਕਰਨ ਨਾਲ ਸਿੱਖੀ ਦੀ ਭਾਵਨਾ ਵਧਦੀ ਹੈ। ਪਰ ਹੁਣ ਸਾਡੇ ਦੁਸ਼ਮਣਾਂ ਨੇ ਅੰਗਰੇਜ਼ਾ ਤੋਂ ਸਿਖਿਆ ਹੈ ਕਿ ਇਨ੍ਹਾਂ ਦਾ ‘ਸਤਿਗੁਰੂ ਗਿਆਨ’ ਵਾਲਾ ਭਰੋਸਾ ਖ਼ਤਮ ਕਰਵਾਉ। ਇਸ ਸੋਚ ਦਾ ਪ੍ਰਮਾਣ ਤੁਸੀ ਵੇਖ ਸਕਦੇ ਹੋ ਕਿਸੇ ਵੀ ਡੇਰੇ ਤੋਂ ਜਾਂ ਗੁਰਦੁਆਰੇ ਤੋਂ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਹੋਣ ਜਾਂ ਲੋਕਲ ਕਮੇਟੀਆਂ ਅਧੀਨ, ਤੁਹਾਨੂੰ ਕਿਤੋਂ ਵੀ ਗੁਰਮਤਿ ਤੱਤ ਗਿਆਨ ਦੀ ਗੱਲ ਸੁਣਨ ਨੂੰ ਨਹੀਂ ਮਿਲੇਗੀ। ਵੇਦਾਂ ਦੀਆਂ ਕਹਾਣੀਆਂ, ਸੂਰਜ ਪ੍ਰਕਾਸ਼, ਬਾਲੇ ਦੇ ਜਨਮ ਸਾਖੀ ਦੀਆਂ ਸਾਖੀਆਂ (ਜੋ ਬਾਲਾ ਪੈਦਾ ਹੀ ਨਹੀਂ ਹੋਇਆ) ਭਗਤ ਮਾਲਾ, ਇਨ੍ਹਾਂ ਸਾਰੀਆਂ ਪੁਸਤਕਾਂ ਦੇ ਗਿਆਨ ਅੰਦਰ ਗੁਰਮਤਿ ਤੋਂ ਉਲਟ ਗਿਆਨ ਸੁਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗੁਰਮਤਿ ਤੋਂ ਉਲਟ ਸੰਗਰਾਂਦ ਦਸਮੀ, ਮਸਿਆ, ਪੂਰਨਮਾਸ਼ੀ ਵਗੈਰਾ ਸਾਡੇ ਪੁਰਬ ਬਣਾ ਦਿੱਤੇ ਗਏ ਹਨ।
ਇਥੇ ਹੀ ਬਸ ਨਹੀਂ, ਕਾਫ਼ੀ ਸਮੇਂ ਤੋਂ ਡੇਰਿਆਂ, ਗੁਰਦਵਾਰਿਅਆਂ ਅੰਦਰ ਪ੍ਰਚਾਰਿਆ ਜਾਂਦਾ ਹੈ ਕਿ “ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੀ 17 ਵੀ ਅਸ਼ਟਪਦੀ `ਤੇ ਆ ਕੇ ਭੁੱਲ ਗਏ ਸਨ ਅਤੇ ਬਾਬਾ ਸ਼੍ਰੀ ਚੰਦ ਨੇ ਉਨ੍ਹਾਂ ਨੂੰ ਅੱਗੇ ਦਸਿਆ ਕਿ ਇਸ ਤਰ੍ਹਾਂ ਲਿਖੋ”। ਸੋਧਣ ਵਾਲੇ ਵੀਰ ਜ਼ਰਾ ਇਹ ਤਾਂ ਦੱਸਣ ਕਿ ਕੀ ਉਨ੍ਹਾਂ ਨੇ ਇਨ੍ਹਾਂ ਗ਼ਲਤ ਸਾਖੀਆਂ ਨੂੰ ਕਦੇ ਠੀਕ ਕਰਵਾਉਣ ਲਈ ਕੁੱਝ ਕੀਤਾ ਹੈ? ਹੁਣੇ ਹੀ ਸ੍ਰੀ ਚੰਦ ਦੇ ਨਾਂ ਦੀ ਪੰਜਾਬ ਸਰਕਾਰ ਨੇ ਛੁੱਟੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਕਿ ਸ੍ਰੀ ਚੰਦ ਦੀ ਮਹੱਤਤਾ ਵੱਧ ਜਾਵੇ ਤੇ ਲੋਕ ਇਹ ਮੰਨਣ ਲੱਗ ਜਾਣ ਕਿ ਸੱਚਮੁਚ ਗੁਰੂ ਅਰਜਨ ਦੇਵ ਜੀ ਭੁੱਲ ਗਏ ਹੋਣਗੇ। ਗੁਰਸਿੱਖ ਵੀਰੋ! ਤੁਸੀ ਵਿਚਾਰ ਕੇ ਦੇਖੋ ਕਿ 1469 ਤੋਂ 1708 ਤਕ ਕਿਸੇ ਵੀ ਸਿੱਖ ਨੂੰ ‘ਸੰਤ’ ਦਾ ਦਰਜਾ, ਗੁਰੂ ਸਹਿਬਾਨ ਨੇ ਬਖ਼ਸ਼ਿਆ। 1708 ਤੋਂ 1830 ਤਕ ਕੋਈ ਵੀ (ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼) ਗੁਰਮਤਿ ਵਾਲਾ ਡੇਰਾ ਨਹੀਂ ਸੀ ਪਰ ਅੰਗਰੇਜ਼ਾ ਦੇ ਰਾਜ ਤੋਂ ਬਾਅਦ ਇਨ੍ਹਾਂ ਡੇਰਿਆਂ ਵਿੱਚ ਵਾਧੇ ਨਾਲ ਲੋਕਾਂ ਦਾ ਭਰੋਸਾ ਬਾਣੀ ਤੋਂ ਖ਼ਤਮ ਹੋ ਕੇ ਵਿਅਕਤੀ ਤੇ ਆ ਖੜਾ ਹੋਇਆ।
ਡੇਰਿਆਂ ਵਾਲੇ ਹੁਣ ਤੱਕ “ਧੰਨੇ ਨੇ ਰੱਬ ਨੂੰ ਪੱਥਰ `ਚੋਂ ਪਾਇਆ” ਕਹੀ ਜਾਂਦੇ ਹਨ। ਹਾਲਾਂਕਿ ਧੰਨਾ ਜੀ ਦੇ ਸ਼ਬਦ ਨਾਲ ਹੀ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਕਿ ਸਾਰੇ ਭਗਤਾਂ ਨੂੰ ਵੇਖ ਕੇ ਧੰਨੇ ਨੇ ਭਗਤੀ ਸ਼ੁਰੂ ਕੀਤੀ “ਇਹ ਬਿਧਿ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੈ ਪਰਤੱਖਿ ਗੁਸਈਆਂ ਧਨਾ ਵਡਭਾਗਾ॥” (ਅੰਕ: 488)
ਤੁਹਾਡੇ ਸਾਹਮਣੇ ਦਸਮ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਪ੍ਰਕਾਸ਼ ਕਰਨ ਵਾਲਿਆਂ ਨੂੰ ਤੁਸੀ ਵੇਖਿਆਂ ਹੈ ਇਸ ਪੱਖ ਵਿੱਚ ਤੁਸੀ ਯਾਦ ਕਰੋ ਜਦੋਂ ਪ੍ਰਿਥੀਆ ਗੁਰੂ ਅਰਜਨ ਸਾਹਿਬ ਨਾਲ ਜ਼ੋਰ, ਧੱਕਾ ਕਰ ਕੇ ਆਪ ਗੱਦੀ ਲਾ ਬੈਠਾ ਸੀ, ਉਸ ਵਕਤ ਗੁਰਸਿੱਖਾਂ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਗੁਰਸਿੱਖਾਂ ਨੇ, ਸਿੱਖਾਂ ਨੂੰ ਪ੍ਰੇਰ ਕੇ ਗੁਰੂ ਅਰਜਨ ਸਾਹਿਬ ਵਲ ਭੇਜਣਾ ਸ਼ੁਰੂ ਕੀਤਾ।
ਕੀ ਸਾਡੇ ਅੱਜ ਦੇ ਡੇਰਿਆਂ ਵਾਲੇ ‘ਸੰਤ’ ਸਾਡੀਆਂ ਇਨ੍ਹਾਂ ਉਪਰੋਕਤ ਪੁਸਤਕਾਂ, ਘਟਨਾਵਾਂ ਨੁੰ ਗੁਰਮਤਿ ਤੱਤ ਗਿਆਨ ਸਮਝਦੇ ਹਨ? ਜੇ ਨਹੀਂ, ਤਾਂ ਇਨ੍ਹਾਂ ਦੇ ਦਸਮ ਗ੍ਰੰਥ ਦੇ ਝਗੜੇ ਜਾਂ ਹੋਰ ਅਨਮਤਾਂ, ਜੋ ਗੁਰਦੁਆਰਿਆਂ ਅੰਦਰ ਹੋ ਰਹੀਆਂ ਹਨ, ਨੂੰ ਬੰਦ ਕਰਾਉਣ ਲਈ ਕੀ ਕੀਤਾ ਹੈ? ਗੁਰਮੁਖ ਪਿਆਰਿਉ! ਜਿਸ ਸੱਚੇ ਗਿਆਨ ਨੂੰ ਸੁਪਰੀਮ ਕੋਰਟ ਨੇ ਵੀ ‘ਸਾਰੇ ਗ੍ਰੰਥਾਂ ਤੋਂ ਉੱਚਾ ਦਰਜਾ ਦਿਤਾ ਅਤੇ ਦੁਨੀਆਂ ਭਰ ਦੇ ਚੰਗੇ ਖੋਜੀਆਂ ਬਰਨਾਡ ਸ਼ਾਅ ਆਦਿ ਨੇ ਵੀ ਗੁਰਬਾਣੀ ਨੁੰ ਮਨੁੱਖਤਾ ਦਾ ਰਹਿਬਰ ਕਿਹਾ ਹੈ, ਉਸ ਗਿਆਨ ਨੂੰ ਤੁਸੀ, ਗੁਰੂ ਦੇ ਸਿੱਖ ਅਖਵਾਉਣ ਵਾਲਿਉ, ਗੰਧਲਾ, ਮੈਲਾ ਨਾ ਕਰੋ। ਹੰਸ ਬਣ ਕੇ ਸੱਚ ਵਿੱਚੋਂ ਝੂਠ ਨੂੰ ਕੱਢੋ। ਸੁਪਰੀਮ ਕੋਟਰ ਦੇ ਫ਼ੈਸਲੇ ਦੇ ਬਾਵਜੂਦ ਗੁਰੂ ਨੂੰ ‘ਪ੍ਰਤੱਖ ਗੁਰੂ’ ਨਹੀਂ ਮੰਨਿਆ। ਜੋ ਸੇਵਾ ਦੇ ਨਾਂ ਤੇ ਅਨਾਜ, ਪੈਸੇ ਜਾਂ ਵਸਤਾਂ ਦੇ ਰੂਪ ਵਿੱਚ ਉਗਰਾਹੀਆਂ ਕਰਦੇ ਹਨ। ਇਹ ਆਪਣੀ ਹਊਮੈ ਨੂੰ ਜਨਾਣ ਵਾਸਤੇ (ਡੇਰਿਆਂ ਵਾਲਿਆਂ) ਗੱਦੀਆਂ ਚਲਾਉਂਦੇ ਹਨ, ਕੀ ਇਹ ਗੱਦੀਆਂ Living Eternal Guru ਦੇ ਹੁੰਦਿਆਂ ਸੋਭਦਿਆਂ ਹਨ? ਬਾਬਾ ਨਾਨਕ ਜੀ ਦਾ ਫ਼ੁਰਮਾਨ ਹੈ:
ਸਲੋਕ ਮ: ੧ ॥ ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨੈੑ ਛਜ॥ ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ॥ ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ॥ ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ॥ ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ॥ ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ॥ 1੧॥ (ਅੰਕ 1286) ਅਖੋਤੀ ਗੱਦੀਆਂ ਲਾ ਕੇ ਹਾੜੀ, ਸਾਉਣੀ ਅਨਾਜ ਮੰਗ ਕੇ ਲੰਗਰ ਲਾਉਣ ਵਾਲਿਆਂ ਵਾਸਤੇ ਗੁਰੂ ਜੀ ਕੀ ਕਹਿੰਦੇ ਹਨ? ਹੁਣ ਤੁਸੀ ਆਪ ਦੇਖੋ, ਤੁਸੀ ਗੁਰਦਵਾਰਿਆਂ ਤੋਂ ਵੱਧ ਪੈਸੇ, ਡੇਰਿਆਂ ਤੇ ਭੇਟਾ ਕਰਦੇ, ਹੋ। ਗੁਰੂ ਗ੍ਰੰਥ ਸਾਹਿਬ ਅੱਗੇ ਤਾਂ ਪੰਜੀ ਤੋਂ ਇੱਕ ਰੁਪਏ ਤਕ (ਸੰਗਤਾਂ ਦੀ ਬਹੁਗਿਣਤੀ) ਭੇਟਾ ਕਰਦੀ ਹੈ। ਪਰ ਡੇਰੇਦਾਰ, ਜੋ ਪਹਿਲੀਆਂ ਤਿੰਨਾਂ ਸ਼੍ਰੇਣੀਆਂ ਵਿੱਚ ਨਹੀਂ ਆਉਂਦੇ, ਉਨ੍ਹਾਂ ਅੱਗੇ ਤੁਸੀ ਕਦੇ ਪੰਜੀ ਜਾਂ ਇੱਕ ਰੁਪਏ ਮੱਥਾ ਟੇਕਿਆ ਹੈ? (ਗੁਰੂ ਗ੍ਰੰਥ ਸਾਹਿਬ ਜੀ ਤਾਂ ਇੱਕ ਕੌਡੀ ਵੀ ਪ੍ਰਵਾਨ ਕਰ ਕੇ, ਭਾਵਨਾ ਮੁਤਾਬਕ, ਬਖ਼ਸ਼ਿਸ਼ਾਂ ਕਰ ਦੇਂਦੇ ਹਨ ਪਰ ਡੇਰੇਦਾਰ ਤੁਹਾਨੂੰ ਧੱਕੇ ਮਾਰ ਕੇ ਬਾਹਰ ਕਢਵਾ ਦੇਵੇਗਾ। ਡੇਰੇ ਬਾਰੇ ਗੁਰ ਫੁਰਮਾਨ: “ਡਡਾ ਡੇਰਾ ਇਹ ਨਹੀ ਜਹ ਡੇਰਾ ਤਹੁ ਜਾਣੁ॥ ਉਆ ਡੇਰਾ ਕਾ ਸਜਮੋ ਗੁਰ ਕੈ ਸਬਦਿ ਪਛਾਨੁ॥” (ਅੰਕ 256)
ਪੈਸੇ ਮੰਗ ਕੇ ਜਾਂ ਮਾੜੀ ਕਮਾਈ ਦਾ (ਗੁਰੂ) ਲੰਗਰ ਪ੍ਰਵਾਨ ਨਹੀਂ ਕਰਦੇ ਸਨ। ਇਸ ਪ੍ਰਤੀ ਗੁਰਬਾਣੀ ਸਿਖਿਆ ਦਿੰਦੀ ਹੈ:
“ਗੁਰ ਪੀਰੁ ਸਦਾਏ ਮੰਗਣ ਜਾਏ ਤਾ ਕਿ ਮੂਲ ਨਾ ਲਗਿਐ ਪਾਇ॥ ਘਾਲਿ ਖਾਇ ਕਿਛਿ ਹੱਥੋ ਦੇ ਨਾਨਕ ਰਾਹ ਪਛਾਣਿਹ ਸੇ॥”
(ਅੰਕ: 1245)
ਇਸ ਤੋਂ ਇਲਾਵਾ ਗੁਰ ਅਸਥਾਨਾਂ ਤੇ ਜਾ ਕੇ, ਗੁਰੂ ਬਰਾਬਰ, ਸੰਗਤਾਂ ਦੇ ਪੈਸੇ ਨਾਲ ਆਪਣੇ ਅਸਥਾਨ ਬਣਾਉਣੇ ਗੁਰਮਤਿ ਹੈ ਜਾਂ ਮਸੰਦਾਂ ਵਾਲਾ ਕੰਮ? ਗੁਰ ਅਸਥਾਨਾਂ ਤੇ ਸੰਗਤ ਦੇ ਪੈਸੇ ਨਾਲ, ਗੁਰੂ ਦਾ ਜੱਸ ਵਧਾਉਣਾ ਚਾਹੀਦਾ ਹੈ ਨਾਕਿ ਅਪਣਾ। ਸ਼ਾਇਦ ਤੁਸੀ ਡੇਰਿਆਂ ਅੰਦਰ ਗੁਰਪੁਰਬ ਮਨਾਏ ਹੋਣ……ਵੱਡੇ ਬਾਬਿਆਂ ਦੀਆਂ ਬਰਸੀਆਂ, ਥਿੱਤਾਂ ਵਗ਼ੈਰਾ ਦੇ ਇਸ਼ਤਿਹਾਰ, ਜੋ ਗੁਰਮਤਿ ਦੇ ਉਲਟ ਹਨ, ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਘੱਟ ਕਰਨ, ਗੁਰੂ ਗਿਆਨ ਨੂੰ ਸਿੱਖਾਂ ਅੰਦਰੋਂ ਕੱਢਣ ਵਾਸਤੇ ਹੀ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬਾਣੀ ਦਾ ਉਪਦੇਸ਼ ਦਿਤਾ ਸੀ:
ਇਹ ਬਾਣੀ ਮਹਾਂ ਪੁਰਖ ਕੀ ਨਿਜ ਘਰਿ ਵਾਸਾ ਹੋਇ॥” (ਮ: ੧, ਅੰਕ: 935)
ਸਤਿਗੁਰ ਦੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ। (ਅੰਕ: 1028)
ਜਦੋਂ ਬਾਣੀ ਨੂੰ ‘ਪ੍ਰਤੱਖ ਗੁਰੂ’ ਦਾ ਦਰਜਾ ਮਿਲ ਚੁੱਕਾ ਹੈ, ਕੀ ਤੁਸੀ 10 ਸਰੂਪ ਇਕੋ ਥਾਂ ਪ੍ਰਕਾਸ਼ ਕਰ ਕੇ, ਪਾਠ ਕਰਵਾਨ ਵਾਲਿਆਂ ਦੀ ਗੈਰ-ਹਾਜ਼ਰੀ ਵਿਚ, ਭੋਗ ਪਾ ਸਕਦੇ ਹੋ? 1919-1920 ਦੇ ਮੋਰਚਿਆਂ ਸਮੇਂ ਨਨਕਾਣਾ ਸਾਹਿਬ ਦੇ ਮਹੰਤ ਨਰੈਣੂ ਨੇ ਕਿੰਨੇ ਸਿੰਘਾਂ ਨੂੰ ਸ਼ਹੀਦ ਕੀਤਾ ਸੀ। ਉਸ ਵਕਤ ਵੀ ਨਰੈਣੂ ਨਾਲ ਅੰਗਰੇਜ਼ ਸਰਕਾਰ ਦੀ ਤਾਕਤ ਸੀ ਪਰ ਸਿੱਖਾਂ ਅੰਦਰ ਗੁਰੂ ਵਰਤਦਾ ਸੀ ਤਾਂ ਹੀ ਸਿੰਘਾਂ ਦੀ ਜਿੱਤ ਹੋਈ ਸੀ। ਅੱਜ ਨਰੈਣੂ ਵਰਗੇ ਬਹੁਤ ਹਨ ਤੇ ਉਨ੍ਹਾਂ ਉਤੇ ਖ਼ੂਨ ਤੇ ਬਲਾਤਕਾਰ ਦੇ ਕੇਸ ਵੀ ਚਲਦੇ ਹਨ। ਅੱਜ ਦੀਆਂ ਸਰਕਾਰਾਂ ਵੀ ਉਨ੍ਹਾਂ ਦੀ ਪਿੱਠ ਤੇ ਹਨ। ਪਰ ਅੱਜ ਦੇ ਬਹੁਗਿਣਤੀ ਸਿੱਖਾਂ ਅੰਦਰ ਸਤਿਗੁਰੂ ਨਹੀਂ ਵਰਤਦਾ। ਸਿੱਖਾਂ ਨੇ ਹਊਮੈ ਵਾਲੀ ਮਤਿ ਦਾ ਪਸਾਰਾ ਕਰ ਕੇ ਸਤਿਗੁਰੂ ਨੁੰ ਅੰਦਰੋਂ ਕੱਢ ਦਿਤਾ ਹੈ ਇਸ ਵਾਸਤੇ ਸਿਆਣੇ ਸਿੱਖ ਚਿੰਤਿਤ ਹੋ ਰਹੇ ਹਨ ਕਿ ਸਿੱਖਾਂ ਅੰਦਰ ਵਰਤਣ ਵਾਲਾ ਸਤਿਗੁਰੂ ਸਿੱਖਾਂ ਅੰਦਰ ਇਸ ਤਰ੍ਹਾਂ ਵਸੇ ਕਿ ਨਰੈਣੂ ਵਰਗਿਆਂ ਤੇ ਫ਼ਤਿਹ ਪਾਈ ਜਾਵੇ।
ਗੁਰਸਿੱਖ ਸੰਗਤਾਂ ਆਪ ਨਿਰਣਾ ਕਰਨ ਕਿ ਬਨਾਰਸ ਦੇ ਠੱਗ ਕੌਣ ਹਨ? ਪਹਿਲਅਾਂ ਤਿੰਨ ਸ਼੍ਰੇਣੀਆਂ ਪ੍ਰਮਾਤਮਾ, ਸਤਿਗੁਰੂ, ਗੁਰਸਿੱਖ, ਜਿਸ ਨੂੰ ਗੁਰੂ ਤੇ ਸਿੱਖ ਇਕੋ ਕਿਹਾ ਹੈ, ਉਹ ਹਨ ਜਾਂ ਕੋਈ ਹੋਰ?
ਪਾਠਕੋ ਸਨਿਮਰ ਬੇਨਤੀ ਹੈ ਕਿ ਕੋਈ ਸੁਝਾਅ ਜਾਂ ਵਿਚਾਰ ਕਿਸੇ ਨੇ ਭੇਜਣਾ ਹੋਵੇ ਤਾਂ ਕ੍ਰਿਪਾਲਤਾ ਕਰਨਾ। ਹਰ ਸੁਝਾਅ ਅਤੇ ਵਿਚਾਰ ਦਾ ਸਵਾਗਤ ਹੈ। ਇਹ ਵਿਚਾਰਾਂ ਗੁਰਮਤਿ ਅਨੁਸਾਰ ਹਨ। ਹਰ ਕੋਸ਼ਿਸ਼ ਗੁਰਮਤਿ ਦੇ ਦਾਇਰੇ ਅੰਦਰ ਰਹਿ ਕੇ ਕੀਤੀ ਗਈ ਹੈ ਪ੍ਰੰਤੂ ਲਿਖਤ ਦਾ ਕੋਈ ਵਿਚਾਰ ਜੇ ਆਪ ਜੀ ਦੀ ਮਤ ਨਾਲ ਮੇਲ ਨਾ ਖਾਏ ਤਾਂ ਬਖ਼ਸ ਦੇਣਾ।
ਗੁਰਬਖਸ ਸਿੰਘ

No comments:
Post a Comment