ਸਿੱਖੀ ਨਾਲ ਸਬੰਧਤ ਕੁਝ ਕਿਤਾਬਾਂ (ਗ੍ਰੰਥਾਂ) ਤੇ ਆਧਾਰਿਤ ਜਾਣਕਾਰੀ
ਲੇਖਕ :- ਭਾਈ ਕੋਇਰ ਸਿੰਘ ।
ਲਿਖਣ ਵਰ੍ਹਾ :- 1751 ਇਸ ਵਿਚ
ੳ , ਬਚਿੱਤਰ ਨਾਟਕ ਅਤੇ ਗੁਰ-ਸੋਭਾ ਦਾ ਜ਼ਿਕਰ ਪਹਿਲੀ ਵਾਰ ।
ਅ , 1699 ਦੀ ਵੈਸਾਖੀ ਵਿਚ ਦਰਬਾਰ ਸਜਾ ਕੇ , ਸਿਰ ਮੰਗਣ ਦਾ ਵੇਰਵਾ ਪਹਿਲੀ ਵਾਰ ।
ੲ , ਇਕੱਲੇ-ਇਕੱਲੇ ਸਿੱਖ ਨੂੰ ਤੰਬੂ ਵਿਚ ਲਿਜਾਣ ਦੀ ਗੱਲ ਪਹਲੀ ਵਾਰ ।
ਸ , ਲਹੂ ਭਿੱਜੀ ਤਲਵਾਰ ਵਿਖਾਉਣ ਦੀ ਗੱਲ ਪਹਿਲੀ ਵਾਰ ।
ਹ , ਅੰਮ੍ਰਿਤ ਦੀ ਗੱਲ ਪਹਿਲੀ ਵਾਰ ।
ਕ , ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਛਕਣ ਦੀ ਗੱਲ ਪਹਿਲੀ ਵਾਰ । ਜਿਸ ਤੋਂ ਆਪੇ ਗੁਰ-ਚੇਲਾ ਦੀ ਗੱਲ ਚੱਲੀ ।
ਖ , ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਅਤੇ ਅੰਮ੍ਰਿਤ ਛਕਣ ਵਾਲਿਆਂ ਲਈ ਰਹਿਤ ਪਹਿਲੀ ਵਾਰ ।
2 , ਕਿਤਾਬ:- ਬੰਸਾਵਲੀ ਨਾਮਾ ।
ਲੇਖਕ:- ਕੇਸਰ ਸਿੰਘ ਛਿੱਬਰ ।
ਲਿਖਣ ਵਰ੍ਹਾ:- 1758 ਇਸ ਵਿਚ
ੳ , ਦੋ ਗ੍ਰੰਥਾਂ ਦਾ ਵੇਰਵਾ ਪਹਿਲੀ ਵਾਰ ।
ਅ , ਆਦਿ ਬੀੜ ਨੂੰ ਧੀਰਮੱਲ ਕੋਲੋਂ ਮੰਗਵਾਉਣ ਦੀ ਗੱਲ ਪਹਿਲੀ ਵਾਰ ।
ੲ , ਧੀਰਮੱਲ ਦੇ ਮਨ੍ਹਾ ਕਰਨ ਤੇ , ਗੁਰੂ ਗੋਬਿੰਦ ਸਿੰਘ ਜੀ ਵਲੋਂ ਜ਼ਬਾਨੀ ਬੀੜ ਲਿਖਵਾਉਣ ਦੀ ਗੱਲ ਪਹਿਲੀ ਵਾਰ ।(ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਉਤਾਰੇ ਨਹੀਂ ਹੋਏ ਸਨ ?)
ਸ਼ , ਆਦਿ ਗ੍ਰੰਥ ਨੂੰ ਹੀ ਉਸ ਨੇ ਸਮੁੰਦ-ਸਾਗਰ ਲਿਖਿਆ ਹੈ ।
ਹ , ਦੂਸਰੇ (ਬੇਨਾਮਾ) ਗ੍ਰੰਥ ਵਿਚ , (ਜੋ ਪਹਿਲੇ ਨਾਲੋਂ ਵੱਖਰਾ ਸੀ ) ਅਵਤਾਰ ਲੀਲਾ ਵੀ ਵਰਣਿਤ ਦੱਸੀ ਹੈ ।
ਕ , ਦੋਵੇਂ ਗ੍ਰੰਥ ਸਰਸਾ ਨਦੀ ਦੀ ਭੇਂਟ ਹੋ ਗਏ । ਪਹਿਲੇ ਗ੍ਰੰਥ ਦਾ ਕੋਈ ਕੋਈ ਪਤਰਾ ਸਿੰਘਾਂ ਦੇ ਹੱਥ ਲੱਗਾ , ਜਿਸ ਦੀਆਂ 91 ਸਤਰਾਂ ਛਿਬਰ ਨੇ ਵੇਖੀਆਂ ਦਸਦਾ ਹੈ ।ਦੂਸਰੇ ਗ੍ਰੰਥ ਦੇ 7 ਪਤਰੇ ਲਾਹੌਰ ਦੇ ਇਕ ਸਿੱਖ ਦੇ ਹੱਥ ਲੱਗੇ , ਜਿਨ੍ਹਾਂ ਨੂੰ ਛਿਬਰ ਨੇ ਵੇਖਿਆ ।
ਇਸ ਪ੍ਰਤੀ ਕੁਝ ਪ੍ਰਤੀ-ਕਰਮ ।
1 , ਬੰਸਾਵਲੀ ਨਾਮਾ ਬ੍ਰਾਹਮਣੀਕਲ ਕੱਟੜ ਸੋਚ ਦੀ ਪੈਦਾਵਾਰ । ( ਪ੍ਰੋ. ਗਰੇਵਾਲ )
2 , ਬੰਸਾਵਲੀ ਨਾਮਾ ਵਿਚ ਜਿਨ੍ਹਾਂ ਦੋ ਗ੍ਰੰਥਾਂ ਦਾ ਜ਼ਿਕਰ ਹੈ , ਉਹ ਵੀ ਛਿਬਰ ਦੀ ਬ੍ਰਾਹਮਣੀਕਲ ਸੋਚ ਦੀ ਮਨਘੜਤ ਪੈਦਾਵਾਰ । ( ਪ੍ਰੋ. ਗਰੇਵਾਲ )
3 , ਛਿਬਰ ਨੇ ਇਤਿਹਾਸਕਾਰੀ ਦੀ ਚਿੱਟੀ ਚਾਦਰ ਤੇ ਖਾਮਖਾਹ ਪੁਰਾਣਕ ਗੱਪਾਂ ਦਾ ਕਲੰਕ ਲਾ ਦਿੱਤਾ ਹੈ । ( ਪ੍ਰੋ. ਪਿਆਰਾ ਸਿੰਘ ਪਦਮ )
4 , ਛਿਬਰ ਨੇ ਇਹ ਵੀ ਲਿਖਿਆ ਹੈ ਕਿ , ਔਰੰਗਜ਼ੇਬ ਕਿਸੇ ਛੱਪੜ ਵਿਚ ਕੱਛੂ ਬਣ ਕੇ ਵਿਚਰ ਰਿਹਾ ਸੀ , ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰ ਦਿੱਤਾ । ਹੁਣ ਔਰੰਗਜ਼ੇਬ ਨੇ ਬਾਦਸ਼ਾਹ ਬਣ ਕੇ ਉਸ ਦਾ ਬਦਲਾ ਲਆ ਹੈ । (ਯਾਨੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ , ਹਿੰਦੂ ਧਰਮ ਦੀ ਰੱਖਿਆ ਲਈ ਨਹੀਂ , ਬਲਕਿ ਆਪਣੇ ਕੀਤੇ ਦੀ ਸਜ਼ਾ ਹੈ) ਉਹ ਥਾਂ ਪਰ ਥਾਂ ਬ੍ਰਾਹਮਣ ਦੀ ਵਡਿਆਈ ਵੀ ਕਰਦਾ ਹੈ ਅਤੇ ਹੋਰ ਵੀ ਗਲਤ ਬਿਆਨੀਆਂ ਕਰਦਾ ਹੈ ।
3 , ਕਿਤਾਬ:- ਮਹਿਮਾ ਪ੍ਰਕਾਸ਼ ।
ਲੇਖਕ:- ਸਰੂਪ ਦਾਸ ਭੱਲਾ ।
ਲਿਖਣ ਵਰ੍ਹਾ:- 1776 ਇਸ ਵਿਚ
ੳ , ਸਰੂਪ ਦਾਸ ਭੱਲਾ , ਪਹਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਕਿਸੇ “ਵਿਦਿਆ ਸਾਗਰ ” ਗ੍ਰੰਥ ਦੀ ਗੱਲ ਕਰਦਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਆਪ ਪੰਜਾਬੀ ਵਿਚ ਅਨੁਵਾਦ ਕਰ ਕੇ “ ਵਿਦਿਆ ਸਾਗਰ ” ਗ੍ਰੰਥ ਬਣਾਇਆ । ਬਨਾਰਸ ਤੋਂ ਬੁਲਾਏ ਪੰਡਿਤਾਂ ਨੇ , ਜੋ ਆਪਣੇ ਨਾਲ 4 ਵੇਦ , 18 ਪੁਰਾਣ ,6 ਸ਼ਾਸਤਰ , ਸਿਮਰਤੀਆਂ , ਚੌਬੀਸ ਅਵਤਾਰ ਅਤੇ 404 ਨਵੇਂ ਤ੍ਰਿਆ-ਚ੍ਰਿਤ੍ਰ (ਮਤਲਬ ਕੁਝ ਚ੍ਰਿਤ੍ਰ ਗੁਰੂ ਸਾਹਿ ਕੋਲ ਪਹਿਲਾਂ ਵੀ ਸਨ) ਲਿਆਏ । ਜਿਨ੍ਹਾਂ ਨੂੰ ਪੰਡਿਤਾਂ ਨੇ ਪੜ੍ਹਿਆ ,ਗੁਰੂ ਸਾਹਿਬ ਨੇ ਅਨੁਵਾਦ ਕੀਤਾ ਅਤੇ ਸਿੰਘਾਂ ਨੇ ਪੰਜਾਬੀ ਵਿਚ ਲਿਖਿਆ । ਇਹੀ ਵਿਦਿਆ ਸਾਗਰ ਗ੍ਰੰਥ ਸੀ । (ਵਿਚਾਰਨ ਵਾਲੀ ਗੱਲ ਹੈ ਕਿ ਲਿਖਣ ਵਾਲੇ ਸਿੰਘ , ਗੁਰੂ ਸਾਹਿਬ ਦੇ ਨਿਕਟ-ਵਰਤੀਆਂ ਵਿਚੋਂ ਹੀ ਹੋਣਗੇ , ਪਰ ਭਾਈ ਨੰਦ ਲਾਲ ਜੀ , ਭਾਈ ਚੌਪਾ ਸਿੰਘ ਜੀ ,ਭਾਈ ਸੈਨਾਪਤਿ ਜੀ , ਭਾਈ ਮਨੀ ਸਿੰਘ ਜੀ ਵਿਚੋਂ ਕਿਸੇ ਨੇ ਵੀ , ਕਿਸੇ ਅਜਹੇ ਗ੍ਰੰਥ ਦਾ ਜ਼ਿਕਰ ਨਹੀਂ ਕੀਤਾ । ਜੇ ਕੋਈ ਅਜਹਾ ਗ੍ਰੰਥ ਸੀ ਵੀ ਤਾਂ ਦੂਸਰੇ ਸਾਹਿਤ ਵਾਙ ਇਹ ਵੀ ਸਰਸਾ ਨਦੀ ਦੀ ਭੇਂਟ ਹੋ ਗਿਆ ਹੋਵੇਗਾ)
4 , ਕਿਤਾਬ:- ਸ੍ਰੀ ਗੁਰ ਪਰਤਾਪ ਸੂਰਜ ਗ੍ਰੰਥ ।
ਲੇਖਕ:- ਕਵੀ ਸੰਤੋਖ ਸਿੰਘ ।
ਲਿਖਣ ਵਰ੍ਹਾ:- 1843 ਇਸ ਵਿਚ
ੳ , ਗੁਰੂ ਸਾਹਿਬ ਦੇ ਦਰਬਾਰ ਵਿਚਲੇ 52 ਕਵੀਆਂ ਦਾ ਜ਼ਿਕਰ ਪਹਿਲੀ ਵਾਰੀ ।
ਅ , ਗੁਰੂ ਸਾਹਿਬ ਵਲੋਂ ਲਿਖੇ “ ਵਿਦਿਆ ਧਰ ਗਰੰਥ ” ਦਾ ਜ਼ਿਕਰ ਪਹਿਲੀ ਵਾਰੀ। ਜਿਸ ਦਾ ਬ੍ਰੀਕ ਅੱਖਰਾਂ ਵਿਚ ਲਿਖੇ ਹੋਣ ਤੇ ਵੀ ਭਾਰ 9 ਮਣ ਸੀ ।
ੲ , ਸੰਤੋਖ ਸਿੰਘ ਜੀ ਆਪ ਹੀ ਲਿਖਦੇ ਹਨ ਕਿ ਲੜਾਈ ਛਿੜਨ ਕਾਰਨ , ਇਹ ਗ੍ਰੰਥ ਅਧੂਰਾ ਰਹਿ ਗਿਆ , ਅਤੇ ਉਹ ਵੀ ਲੜਾਈ ਵੇਲੇ ਗੁਆਚ ਗਿਆ । ਜਿਸ ਵਿਚੋਂ 62 ਪੱਤਰੇ ਬਚੇ ਸਨ , ਜਿਨ੍ਹਾਂ ਦੇ ਆਧਾਰ ਤੇ ਸੰਤੋਖ ਸਿੰਘ ਨੇ ਇਹ ਰਚਨਾ ਰਚੀ , ਪਰ ਸੰਤੋਖ ਸਿੰਘ ਇਸ ਬਾਰੇ ਬਿਲਕੁਲ ਚੁੱਪ ਹੈ ਕਿ , ਇਹ ਪੱਤਰੇ ਕਿਵੇਂ ਬਚ ਗਏ ? 142 ਸਾਲ ਮਗਰੋਂ ਸੰਤੋਖ ਸਿੰਘ ਨੂੰ ਇਹ ਪੱਤਰੇ , ਕਿਸ ਕੋਲੋਂ , ਕਿਵੇਂ ਅਤੇ ਕਿੱਥੇ ਮਿਲੇ ?
5 , ਕਿਤਾਬ:- ਪੰਥ ਪ੍ਰਕਾਸ਼ ।
ਲਿਖਾਰੀ:- ਗਿਆਨੀ ਗਿਆਨ ਸਿੰਘ ।
ਲਿਖਣ ਵਰ੍ਹਾ:- 1880 ਇਸ ਵਿਚ
ੳ , ਪਹਿਲੀ ਵਾਰ ਦਸਮ ਗ੍ਰੰਥ ਦਾ ਜ਼ਿਕਰ ਕਰਦਾ ਹੈ । ਇਹ ਵੀ ਲਿਖਦਾ ਹੈ ਕਿ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ , ਹੋਰ ਕਿਸੇ ਅੱਗੇ ਸੀਸ ਨਹੀਂ ਨਿਵਾਉਣਾ ਚਾਹੀਦਾ ।
ਅ , ਇਹ ਵੀ ਲਿਖਦਾ ਹੈ ਕਿ ਗੁਰੂ ਜੀ ਦਾ ਦਸਮ ਗ੍ਰੰਥ ਅਲੱਗ-ਅਲੱਗ ਪੋਥੀਆਂ ਵਿਚ ਸੀ , ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਸਾਂਭੀ ਪਈ ਸੀ ।
ੲ , ਇਹ ਵੀ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ , ਇਹ ਬੀੜ ਸੁੱਖਾ ਸਿੰਘ ਗਰੰਥੀ ਨੇ ਪਟਨਾ ਵਿਖੇ ਰਚੀ । ਫਿਰ ਉਸ ਦੇ ਪੁੱਤਰ ਚੜ੍ਹਤ ਸਿੰਘ ਨੇ , ਗੁਰੂ ਸਾਹਿਬ ਵਾਙ ਲਿਖਾਈ ਕਰ ਕੇ , ਇਹ ਗ੍ਰੰਥ ਤਿਆਰ ਕੀਤਾ , ਜਿਸ ਵਿਚ ਪੰਜ ਪੱਤਰੇ ਆਪਣੇ ਕੋਲੋਂ ਲਿਖ ਕੇ ਜੋੜ ਦਿੱਤੇ , ਅਤੇ ਹੋਰ ਵੀ ਵਾਧੇ ਕੀਤੇ । ਉਸ ਦਾ ਉਤਾਰਾ ਕਰ ਕੇ ,ਇਕ ਹੋਰ ਗ੍ਰੰਥ ਤਿਆਰ ਕੀਤਾ , ਜੋ ਬਾਬਾ ਹਾਕਮ ਸਿੰਘ ਨੂੰ ਦਿੱਤਾ । ਇਹ ਗ੍ਰੰਥ ਮੋਤੀ
ਬਾਗ ਵਾਲੇ ਗੁਰਦਵਾਰੇ ਵਿਚ ਹੈ ਜਿਸ ਨੂੰ ਮੈਂ ਵੇਖਿਆ ਹੈ । ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ , ਗੁਰੂ ਸਾਹਬ ਨਾਲ ਮਲਦੀ ਸੀ , ਇਸ ਲਈ ਕਈ ਤਰ੍ਹਾਂ ਦੇ ਹੋਰ ਗ੍ਰੰਥ ਵੀ ਬਣਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਖਤਾਂ ਦੀ ਨਕਲ ਕਰ ਕੇ , ਪਟਨੇ ਦੇ ਸਾਧਾਂ ਨੇ ਚੌਗਣੀ ਕਮਾਈ ਕੀਤੀ । ਇਸ ਤਰ੍ਹਾਂ .
1 , ਜੋ ਗ੍ਰੰਥ ਮੋਤੀ ਬਾਗ , ਪਟਨਾ ਸਾਹਿਬ , ਦਿੱਲੀ ਵਿਖੇ ਲੋਕਾਂ ਪਾਸ ਪਏ ਹਨ ,ਉਹ ਪਟਨਾ ਦੇ ਸਾਧਾਂ ਵਲੋਂ , ਕਮਾਈ ਕਰਨ ਲਈ ਲਿਖੇ ਗਏ ਹਨ ।
2 , ਚੜ੍ਹਤ ਸਿੰਘ , ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ , ਨਕਲੀ ਬਾਣੀ ਦੇ ਉਤਾਰੇ ਕਰ ਕੇ , ਸਿੱਖਾਂ ਕੋਲ ਵੇਚਦਾ ਸੀ । ਇਸ ਤਰ੍ਹਾਂ ਭਿੰਨ-ਭਿੰਨ ਲਿਖਤਾਂ ਦੇ ਜੋੜ ਨਾਲ , ਵਡ ਅਕਾਰੀ ਗ੍ਰੰਥ “ ਨਾਨਕ ਪੰਥੀ ਕਾਵਿ ” ਬਣ ਗਿਆ । ਨਿਰਮਲਿਆਂ ਨੇ ਇਸ ਨੂੰ ਗੁਰਮੁਖੀ ਵਿਚ ਲਿਪੀ-ਬੱਧ ਕਰ ਕੇ , ਇਸ ਦਾ ਨਾਮ “ ਗੁਰਮੁਖੀ ਗ੍ਰੰਥ ਦਸਵਾਂ ਪਾਤਸ਼ਾਹੀ ” ਰੱਖਿਆ । ਇਹੀ “ ਬ੍ਰਿਟਿਸ਼ ਲਾਇਬਰੇਰੀ ” ਕਲਕੱਤਾ ਵਿਚ ਰੱਖਆ
ਹੋਇਆ ਹੈ । ਜਿਸ ਨੂੰ ਜੌਹਨ ਮੈਲਕਮ ਨੇ ਆਪਣੀ ਪੁਸਤਕ , Sketch of the Sikhs (1810-1812) ਲਿਖਣ ਲਈ ਵਰਤਿਆ ਹੈ । ਬੜੇ ਯੋਜਨਾ-ਬੱਧ ਢੰਗ ਨਾਲ , ਇਸ ਗ੍ਰੰਥ ਦੀਆਂ ਨਕਲਾਂ , ਪੰਜਾਬ ਵਿਚ ਅਪੜਾਈਆਂ ਗਈਆਂ । 1847 ਵਿਚ ਇਸ ਦਾ ਹਿੰਦੀ ਉਲੱਥਾ ਕੀਤਾ ਗਿਆ ।
ਜੋਹਨ ਮੈਲਕਮ ਆਪਣੀ ਕਿਤਾਬ Sketch of the Sikhsਵਿਚ ਲਿਖਦਾ ਹੈ ਕਿ , ਉਸ ਨੂੰ 1805 ਵਿਚ , ਪੰਜਾਬ ਵਿਚੋਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਕਾਪੀ ਮਿਲੀ ਸੀ , ਪਰ “ ਦਸਵੀਂ ਪਾਤਸ਼ਾਹੀ ਦਾ ਗ੍ਰੰਥ ” ਦੀ ਕਾਪੀ ਕਲਕਤੇ ਤੋਂ (H.T. cole brook) ਐਚ.ਟੀ. ਕੋਲ ਬਰੁੱਕ ਕੋਲੋਂ ਮਿਲੀ , ਜਿਸ ਦੀ ਦੱਸ ਮੈਨੂੰ ਇਕ ਨਿਰਮਲੇ ਸਾਧ ਨੇ ਪਾਈ ,ਜੋ ਸਿੱਖਾਂ ਵਿਚਲੇ ਸਾਧਾਂ ਨਾਲੋਂ ਕਾਫੀ ਅਕਲਮੰਦ ਅਤੇ ਗੱਲਾਂ ਕਰਨ ਵਿਚ ਚਤੁਰ ਸੀ ।ਜੋਹਨ ਮੈਲਕਮ 1805 ਵਿਚ , ਲਾਰਡ ਲੇਕ ਨਾਲ ਪੰਜਾਬ ਆਇਆ ਸੀ , ਉਸ ਨਾਲ ਰਿਆਸਤ ਜੀਂਦ ਦਾ ਰਾਜਾ ਭਾਗ ਸਿੰਘ ਵੀ ਸੀ । ਤਦ ਤਕ ਪੰਜਾਬ ਵਿਚ “ ਗੁਰੂ ਗ੍ਰੰਥ ਸਾਹਿਬ ”ਤੋਂ ਇਲਾਵਾ ਹੋਰ ਕੋਈ ਗ੍ਰੰਥ ਨਹੀਂ ਸੀ । ਮੈਲਕਮ ਦੀ ਛਪੀ ਕਿਤਾਬ (1810) ਵਿਚ ਪਹਿਲੀ ਵਾਰੀ “ ਦਸਮ ਪਾਤਸ਼ਾਹ ਦਾ ਗ੍ਰੰਥ ” ਨਾਮ ਵਰਤਿਆ ਗਿਆ ਹੈ ।
1812 ਵਿਚ ਇਹ , “ ਦਸਵੀਂ ਪਾਤਸ਼ਾਹੀ ਦਾ ਗ੍ਰੰਥ ” ਦੀ ਇਹ ਕਾਪੀ , “ਬ੍ਰਿਟਿਸ਼ ਲਾਇਬ੍ਰੇਰੀ ਲੰਦਨ ” ਨੂੰ ਸੌਂਪ ਦਿੱਤੀ ਗਈ , ਜਿਸ ਵਿਚ ਇਹ ਗਰੰਥ ਕੈਟਲਾਗ ਦੇ Mss D5 punjabi (H. T. Cole brook)ਨਾਂ ਹੇਠ ਦਰਜ ਹੈ । ਇਹ ਬੀੜ ਕਿਹੜੇ ਸਾਲ ? , ਕਿਸ ਕੋਲੋਂ ? , ਕਦੋਂ ਮਿਲੀ ? ਕੁਝ ਵੀ ਦਰਜ ਨਹੀਂ ਹੈ ।
ਪਰ ਇਹ ਨਿਸਚਿਤ ਹੈ ਕਿ , ਇਹ ਗ੍ਰੰਥ , ਕੁਝ ਸਤਰਾਂ ਨੂੰ ਛੱਡ ਕੇ , ਕਥਿਤ ਗ੍ਰੰਥ ਨਾਲ ਬਿਲ-ਕੁਲ ਮਿਲਦੀ ਹੈ ।
(ਇਨ੍ਹਾਂ ਬੀੜਾਂ ਦਾ ਆਪਸੀ ਮਿਲਾਨ ਅਗਲੀ ਕਿਸਤ ਵਿਚ ਦਿੱਤਾ ਜਾਵੇਗਾ)
ਅਮਰ ਜੀਤ ਸਿੰਘ ਚੰਦੀ
No comments:
Post a Comment