Sunday, 29 June 2014

ਗੁਰੂ ਘਰਾਂ ਦੀਆਂ ਪ੍ਰ੍ਬੰਧਿਕ ਕੋਮੇਟੀਆਂ

ਗੁਰੂ ਘਰਾਂ ਦੀਆਂ ਪ੍ਰ੍ਬੰਧਿਕ ਕੋਮੇਟੀਆਂ , ਗੁਰੂ ਘਰਾਂ ਦੀਆਂ ਮਾਲਕ ਨਹੀ ਹੁੰਦੀਆਂ , ਕੋਮੇਟੀ ਦੇ ਸਾਰੇ ਮੈਬਰ ਸੇਵਾਦਾਰ ਹੁੰਦੇ ਹਨ | ਗੁਰੂ ਘਰਾਂ ਦੇ ਮਾਲਕ ਸੰਗਤਾਂ ਹਨ ( ਜਾਂ ਪੰਥ ਕਹਿ ਲੋ ) , ਤੇ ਓਹਨਾ ਦਾ ਗੁਰੂਘਰਾਂ ਤੇ ਅਧਿਕਾਰ ਹੁੰਦਾ ਹੈ , ਸੇਵਾਦਾਰਾਂ ਦਾ ਨਹੀ , ਓਹਨਾ ਦਾ ਕਮੰ ਸਿਰਫ ਆਪਣੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਨਿਭਾਓਣਾ ਹੁੰਦਾ ਹੈ | ਜਿਸ ਤਰਾਂ ਅਗਰ ਕੋਈ ਕਿਸੇ ਦਾ truck drive ਕਰਦਾ ਹੈ ਤਾਂ ਓਹ ਸਿਰਫ ਡਰਾਵਿਰ ਹੀ ਹੈ, ਮਾਲਕ ਨਹੀ , ਉਸ ਦਾ ਟਰੱਕ ਤੇ ਕੋਈ ਅਧਿਕਾਰ ਨਹੀ ਉਸ ਦਾ ਕਮੰ ਸਿਰਫ ਟਰੱਕ ਨੂੰ ਸਹੀ ਢੰਗ ਨਾਲ ਡਰਾਇਵ ਕਰਨਾ ਤੇ ਉਸ ਦਾ ਖਿਆਲ ਰਖਣਾ ਹੈ , ਹਾਂ ਉਸ ਦੀ ਕਿਹੜੀ insurance ਕਦੋਂ ਖਤਮ ਹੋ ਰਹੀ ਹੈ ਜਾਂ ਕਿਹੜੇ ਪੇਪਰ ਦੀ ਲੋੜ ਕਾਨੂਨੀ ਤੋਰ ਹੈ ਇਸ ਦਾ ਫਰਜ਼ ਹੈ ਕੇ ਸਹੀ ਰਖੇ , ਨਾ ਹੀ ਕਿਸੇ ਹੋਰ ਤਰੀਕੇ ਨਾਲ ਟਰੱਕ ਨੂੰ ਡਰਾਇਵ ਕਰਦਾ ਹੋਇਆ ਕਨੂੰਨ ਦੀ ਕਿਸੇ ਢੰਗ ਨਾਲ ਓਲਘਨਾ ਕਰੇ, ਤੇ ਟਰੱਕ ਦੀ ਸਭਾਲ ਕਰੇ | ਇਹ ਉਸ ਡਰਾਵਿਰ ਦੀਆਂ ਆਪਣੇ ਟਰੱਕ ਪ੍ਰਤੀ ਜੁਮੇਵਾਰੀਆਂ ਹਨ ਤੇ ਇਹਨਾ ਨੂੰ ਸਹੀ ਢੰਗ ਨਾਲ ਨਿਭਾਓਣ ਵਾਲਾ ਹੀ ਇੱਕ ਇਮਾਨਦਾਰ ਡਰਾਵਿਰ ਹੈ | ਅਗਰ ਕੋਈ ਡਰਾਵਿਰ ਟਰੱਕ ਤੇ ਆਪਣੀ ਮਾਲਕੀਅਤ ਜਿਤੋੰਦਾ ਹੈ ਤਾਂ ਮਾਲਕ ਉਸ ਨੂੰ ਰੋਕੇਗਾ ਤੇ ਕਮੰ ਤੋਂ ਵੀ ਕੱਦ ਦੇਵੇਗਾ |
ਇਸੇ ਤਰਾਂ ਗੁਰੂਘਰਾਂ ਦੀਆਂ ਕੋਮੇਟੀਆਂ ਹਨ , ਓਹਨਾ ਦਾ ਕਮੰ ਸਿਰਫ ਸੰਗਤਾਂ ਦੀ ਸੇਵਾ ਕਰਨੀ ਹੈ ਤੇ ਹੋਰ ਆਪਣੀਆਂ ਜੁਮੇਵਾਰੀਆਂ ਨਿਭਾਓਣਾ ਹੈ , ਗੁਰੂਘਰਾਂ ਤੇ ਕਾਬਜ ਹੋਣਾ ਨਹੀ | ਲੇਕਨ ਦੇਖਣ ਵਿੱਚ ਜੋ ਆ ਰਿਹਾ ਓਹ ਇਸ ਤਰਾਂ ਨਹੀ ਹੈ ਹਾਂ ਇਸ ਤੋਂ ਉਲਟ ਹੈ | ਪਰ ਇੱਸ ਲਈ ਜੁਮੇਵਾਰ ਕੋਣ ਹੈ ? ਕੋਮੇਟੀਆਂ ਕੇ ਸੰਗਤਾਂ ?
ਸੰਗਤਾਂ ਤੋਂ ਖਿਮਾ ਜਾਚਣਾ ਕਰਨ ਤੋ ਉਪਰੰਤ, ਮੈਂ ਇਹ ਕਹਾਂਗਾ ਕੇ ਸਗਤਾਂ ਵੀ ਇਸ ਲਈ ਬਹੁਤ ਹੱਦ ਤੱਕ ਜੁਮੇਵਾਰ ਹਨ , ਖਾਸ ਕਰਕੇ ਪ੍ਰਦੇਸ਼ਾ ਵਿੱਚ , ਕਿਓਂਕੇ ਮੈਂ ਦੇਖਿਆ ਹੈ ਕੇ ਸੰਗਤਾਂ ਆਪਣਾ ਫਰਜ਼ ਪੂਰਾ ਨਹੀ ਕਰਦੀਆਂ, ਜਦੋਂ ਕੋਮੇਟੀਆਂ ਦੀ ਚੋਣਾਂ ਹੁੰਦੀਆਂ ਹਨ ਤਾਂ ਸੰਗਤਾਂ ਆਪਣੀ ਜੁਮੇਵਾਰੀ ਤੋਂ ਪਾਸਾ ਵੱਟ ਜਾਂਦੀਆਂ ਹਨ | ਜੋ ਸੰਗਤਾਂ ਵਿਚੋਂ ਗੁਰੂ ਘਰਾਂ ਦੇ ਕਨੂੰਨੀ ਤੋਰ ਤੇ ਮੈਬਰ ਹਨ ਓਹਨਾ ਦਾ ਫਰਜ਼ ਬਣਦਾ ਹੈ ਕੇ ਓਹ ਆਪਣੀ ਜੁਮੇਵਾਰੀ ਸਮਝਦੇ ਹੋਏ ਚੋਣਾਂ ਲਈ ਨਿਯੁਕਤ ਕੀਤੇ ਦਿਨ ਗੁਰੂਘਰ ਵਿੱਚ ਪਹੋੰਚ ਕੇ ਆਪਣਾ ਬਣਦਾ ਯੋਗਦਾਨ ਪਾਨ ਤੇ ਸਹੀ ਕਰਿੰਦਿਆਂ ਦੀ ਚੋਣ ਕਰਨ ਜੋ ਯੋਗ ਹੋਣ, ਤੇ ਓਹਨਾ ਯੋਗਤਾ ਦਾ ਅਧਾਰ ਨਿਜ਼ੀ ਸਬੰਧ ਜਾ ਕੋਈ ਲਾਲਚ ਨਾ ਹੋਵੇ , ਘਟੋ ਘਟ ਗੁਰੂ ਘਰ ਵਿੱਚ ਤਾਂ ਧਰਮ ਦੀ ਪਾਲਣਾ ਸ਼ੁਰੂ ਕਰੋ |ਜੋ ਸੰਗਤਾਂ ਪ੍ਰਦੇਸ਼ਾ ਵਿੱਚ ਕਾਨੂੰਨੀ ਤੋਰ ਤੇ ਆਪਣੇ ਗੁਰੂਘਰਾਂ ਦੀਆਂ ਮੈਬਰ ਹਨ ਓਹਨਾ ਨੂੰ ਕਦੇ ਵੀ ਵੋਟਾਂ ਵਾਲੇ ਦਿਨ ਢਿੱਲ ਨਹੀ ਵਰਤਣੀ ਚਾਹੀਦੀ ਇਸ ਨੂੰ ਜਰੂਰੀ ਕਮੰ ਮਨੋ ਹੋਰ ਕਮਾ ਦੀ ਤਰਾਂ ਜਿਵੇਂ ਇਮਾਨਦਾਰੀ ਆਪਣੇ ਧੰਦਿਆਂ ਨਾਲ ਦਿਖੋੰਦੇ ਹਨ ਕਦੇ ਵੀ ਦੇਰ ਨਹੀ ਕਰਦੇ ਜਾ ਗੈਰਹਾਜਰ ਨਹੀ ਹੁੰਦੇ ਉਸੇ ਤਰਾਂ ਚੋਣਾਂ ਵਾਲੇ ਦਿਨ ਵੀ ਕਦੇ ਗੈਰਹਾਜਰ ਨਾ ਹੋਵੇ |
ਸੰਗਤਾਂ ਨੂੰ ਸਮਝਣ ਦੀ ਲੋੜ ਹੈ ਕੇ ਅਗਰ ਅੱਜ ਸਿਖੀ ਦੇ ਦਿਨ ਬਰ ਦਿਨ ਵਿਗੜ ਰਹੇ ਰੂਪ ਨੂੰ ਰੋਕਣਾ ਹੈ ਤੇ ਨਿਰੋਲ ਸਿਖੀ ਦੀ ਸਥਾਪਣਾ ਫਿਰ ਤੋਂ ਕਰਨੀ ਹੈ ਜੋ ਕੇ ਲਾਜਮੀ ਹੈ, ਤਾਂ ਗੁਰੂਘਰਾਂ ਦਾ ਪ੍ਰਬੰਧ ਸਹੀ ਹਥਾਂ ਵਿੱਚ ਹੋਣਾ ਬਹੋਤ ਜਰੂਰੀ ਹੈ | ਅਜੋਕੇ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲ ਝਾਤੀ ਮਾਰੀ ਜਾਵੇ ਤਾਂ ਮਾਫ਼ ਕਰਨਾ ਦੇਖ ਕੇ ਨਿਰਾਸ਼ਾ ਹੁੰਦੀ ਹੈ , ਬਹੁਤ ਹੀ ਟਾਂਵੀਆਂ ਟਾਂਵੀਆਂ ਕੋਮੇਟੀਆਂ ਹੋਣ ਗੀਆਂ ਜਿੰਨਾ ਵਿੱਚ ਗੁਰਮਤ ਸੋਝੀ ਵਾਲੇ ਕੁਝ ਕੋ ਸਜਣ ਹੋਣਗੇ , ਬਹੁਤੀਆਂ ਕੋਮੇਟੀਆਂ ਸਿਖੀ ਸਰੂਪ ਵਾਲੇ ਸਜਣਾ ਤੋਂ ਹੀ ਵਾਝੀਆਂ ਹਨ , ਜੋ ਮੰਦਭਾਗੀ ਗਲ ਹੈ | ਇਸੇ ਕਰਕੇ ਸਿਖੀ ਵਿੱਚ ਆ ਚੁਕੇ ਨਿਘਾਰ ਦੀਆਂ ਅੱਜ ਇਹ ਗੁਰੂਘਰਾਂ ਦੀਆਂ ਪ੍ਰ੍ਬੰਧਿਕ ਕੋਮੇਟੀਆਂ ਜੁਮੇਵਾਰ ਹਨ | ਤੁਸੀਂ ਆਪਣੇ ਆਲੇ ਦੁਵਾਲੇ ਕਿਸੇ ਵੀ ਕਮੰ ਤੇ ਝਾਤੀ ਮਾਰੋ ਤਹਾਨੂੰ ਦਿਖੇਗਾ ਕੇ , ਹਰ ਹੋ ਰਹੇ ਕਮੰ ਦੀ ਜੁਮੇਵਾਰੀ ਉਸ ਬੰਦੇ ਕੋਲ ਹੁੰਦੀ ਹੈ ਜਿਸ ਕੋਲ ਉਸ ਚੀਜ ਦਾ ਤਜਰਬਾ ਹੁੰਦਾ ਹੈ , ਉਪਰ ਅਸੀਂ ਟਰੱਕ ਡਰਾਵਿਰ ਦੀ ਉਧਾਰਣ ਲਈ , ਕੀ ਕਦੇਂ ਕੋਈ ਕੋਪਨੀ ਜਾਂ ਮਲਿਕ ਆਪਣਾ ਟਰੱਕ ਉਸ ਬੰਦੇ ਨੂੰ ਡਰਾਵਿਰ ਕਰਨ ਵਾਸਤੇ ਦੇਵੇਗਾ ਜਿਸ ਕੋਲ ਕੋਈ ਤਜਰਬਾ ਹੀ ਨਹੀ ਹੈ ਡਰਾਵਿੰਗ ਦਾ ? ਨਹੀ ਦੇਵੇਗਾ , ਜਾਂ ਅਗਰ ਕੋਈ ਤੋਹਾਦੀ ਦੁਕਾਨ ਹੈ ਉਸ ਦੀ ਜੁਮੇਵਾਰੀ ਕਿਸੇ ਐਸੇ ਵਿਆਕਤੀ ਨੂੰ ਦੇਵੋਗੇ ਜਿਸ ਕੋਲ ਦੁਕਾਨ ਦੀ ਦੇਖਭਾਲ ਲਈ ਲੋੜੀਂਦਾ ਤਜਰਬਾ ਨਹੀ ਹੈ ? ਅਸੀਂ ਕਦੇ ਵੀ ਇਦਾਂ ਨਹੀ ਕਰਦੇ ਤੇ ਨਾ ਹੀ ਕੋਈ ਹੋਰ ਕਰਦਾ ਹੈ, ਲੇਕਨ ਗੁਰੂਘਰਾਂ ਦੀ ਚੋਣਾ ਸਮੇ ਅਸੀਂ ਜਰੂਰ ਇਸ ਤਰਾਂ ਕਰਦੇ ਹਾਂ ਕੇ ਨਹੀ ?
ਤੁਸੀਂ ਦੇਖੋ ਕੇ Universities ਦੇ ਵਿੱਚ ਅੱਲਗ ਅੱਲਗ ਵਿਭਾਗ ਹੁੰਦੇ ਹਨ , ਵਿਗਿਆਨ ਦਾ ਅੱਲਗ , ਭਾਸ਼ਾਵਾਂ ਦਾ ਅੱਲਗ , ਗਣਿਤ ਦਾ ਅੱਲਗ ਇਸੇ ਤਰਾਂ ਬਾਕੀ , ਤੁਸੀਂ ਕਦੇ ਦੇਖਿਆ ਕੇ ਕਿਸੇ ਵਿਭਾਗ ਦਾ ਇੰਚਾਰਜ ਉਸ ਵਿਸ਼ੇ ਤੋਂ ਅਨਜਾਣ ਹੋਵੇ ? ਨਹੀ ਕਦੇ ਵੀ ਅਜੇਹਾ ਨਹੀ ਹੁੰਦਾ , ਵਿਗਿਆਨ ਦੀ ਜਾਣਕਾਰੀ ਤੇ ਵਿਦਿਆ ਦਾ ਹੋਣਾ ਲਾਜਮੀ ਹੈ ਵਿਗਿਆਨ ਵਿਭਾਗ ਦੇ ਦੇਖਭਾਲ ਤੇ ਉਸ ਦੀ ਤਰੱਕੀ ਲਈ, ਕਦੇ ਵੀ ਅਗਰੇਜੀ ਭਾਸ਼ਾ ਦਾ ਮਾਹਿਰ ਪੰਜਾਬੀ ਭਾਸ਼ਾ ਦੇ ਵਿਭਾਗ ਨਹੀ ਚਲਾ ਪਵੇਗਾ | ਇਸ ਸੱਬ ਦਸਣ ਤੇ ਲਿਖਣ ਤੋਂ ਭਾਵ ਹੈ ਕੇ ਕਿਸੇ ਮਹਿਕਮੇ ਨੂੰ ਦੁਕਾਨ ਨੂੰ ਕਮੰ ਨੂੰ ਚਲਾਉਣ ਵਾਸਤੇ ਯੋਗਤਾ ਲਾਜਮੀ ਹੈ |
ਇਸੇ ਤਰਾਂ ਅਸੀਂ ਅਗਰ ਗੁਰੂਘਰਾਂ ਦੀ ਗੱਲ ਕਰਦੇ ਹਾਂ ਤਾਂ , ਸਾਨੂੰ ਸਮਝਣਾ ਪਵੇਗਾ ਕੇ ਗੁਰੂਘਰਾਂ ਦਾ ਮੂਲ ਲਕਸ ਕੀ ਹੈ ? ਗੁਰੂਘਰਾਂ ਦਾ ਮੂਲ ਲਕਸ ਹੈ ਸਿਖੀ ਦਾ ਪ੍ਰਚਾਰ, ਗੁਰੂ ਦੇ ਗਿਆਨ ਦਾ ਪਰਚਾਰ , ਤੇ ਸਿਖੀ ਤਾਂ ਹੀ ਪਰਫੁਲਤ ਹੋਵੇਗੀ ਅਗਰ ਪਰਚਾਰ ਵਧੀਆ ਹੋਵੇਗਾ , ਇਮਾਨਦਾਰ ਅਤੇ ਯੋਯਨਾਂਬਦ ਹੋਵੇਗਾ | ਤੇ ਇਹ ਸਬ ਤਾਂ ਹੋਵੇਗਾ ਜੇ ਇਸ ਨੂੰ ਕਰਨ ਵਾਲੇ ਇਸ ਵਿੱਚ ਨਿਪੁੰਨ ਹੋਣਗੇ , ਤਜਰਬੇਕਾਰ ਹੋਣਗੇ | ਹੁਣ ਜਿਹੜੇ ਸਜਣਾ ਨੇ ਸਿਖੀ ਸਰੂਪ ਨੂੰ ਹੀ ਅਲਵਿਦਾ ਕਿਹਾ ਹੋਇਆ ਹੈ ਓਹ ਕਿਵੇਂ ਸਿਖੀ ਦਾ ਪਰਚਾਰ ਕਰਵਾ ਸਕਦੇ ਹਨ? ਜਾਂ ਕੀ ਬਿਨਾ ਸਰੂਪ ਤੋਂ ਵੀ ਕੋਈ ਸਿਖੀ ਹੈ? ਜਿਹੜੇ ਸਜਣ ਨਸ਼ਿਆਂ ਦੇ ਆਦੀ ਹਨ ਓਹ ਕਿਵੇਂ ਸਿਖੀ ਦਾ ਪਰਚਾਰ ਕਰਨਗੇ ਜਾਂ ਕਰਵਾਓਣਗੇ? ਜਾਂ ਕੀ ਕੋਈ ਸਿਖੀ ਹੈ ਜੋ ਨਸ਼ੇ ਕਰਦਿਆਂ ਵੀ ਅਪਣਾਈ ਜਾ ਸਕਦੀ ਹੈ ?
ਆਪਣੀ ਕੋਮ ਦੇ ਪਤਵੰਤੇ ਸਜਣ ਤੇ ਪੜੇ ਲਿਖੇ ਸਜਣ ਇਹ ਕਹਿੰਦੇ ਹਨ ਕੇ , ਪ੍ਰਬੰਧ ਦੇਖਣ ਲਈ ਸਿਰਫ ਪ੍ਰਬੰਧ ਦਾ ਤਜਰਬਾ ਹੋਣਾ ਜਰੂਰੀ ਹੈ , ਜਾਣੀ ਕੇ ਅਗਰ ਕੋਈ ਸਜਣ ਪੜਿਆ ਲਿਖਿਆ ਹੈ , ਉਸ ਦੀ ਕੀਤੀ ਜਾਂ ਚਲ ਰਹੀ ਜੋਬ ਵਿਚੋਂ ਅਗਰ ਉਸ ਨੂੰ ਤਜਰਬਾ ਹੈ ਤਾਂ ਓਹ ਪ੍ਰਬੰਧ ਕਿਓੰ ਨਹੀ ਦੇਖ ਸਕਦਾ ? ਪ੍ਰਬੰਧ ਤਾਂ ਪ੍ਰਬੰਧ ਹੈ ਇਸ ਲਈ ਸਿਖ ਹੋਣਾ ਜਰੂਰੀ ਨਹੀ ਹੈ | ਵੈਸੇ ਇਹ ਸਵਾਲ ਸਿਖਾਂ ਚ ਹੀ ਹੈ ਹੋਰ ਧਰਮਾ ਵਿੱਚ ਇਸਤਰਾਂ ਬਿਲਕੁਲ ਨਹੀ ਹੈ , ਦੇਖਿਓ ਕਦੇ ਕਿਸੇ ਮਸੀਤ ਦਾ ਪ੍ਰਬੰਧ ਐਸੇ ਬੰਦੇ ਕੋਲ ਹੋਵੇ ਜੋ ਕਹਿਣ ਨੂੰ ਮੁਸਲਿਮ ਹੈ ਪਰ , ਸ਼ਰਾਬ ਪੀਂਦਾ ਹੋਵੇ , ਸੂਰ ਖਾਂਦਾ ਹੋਵੇ ? ਕਦੇ ਨਹੀ ਮਿਲੇਗਾ , ਇਸੇ ਤਰਾਂ ਬਾਕੀ ਧਰਮਾ ਵਿੱਚ ਵੀ ਹੈ | ਲੇਕਨ ਆਪਣੇ ਸਿਖਾਂ ਵਿੱਚ ਇਸ ਗੱਲ ਨੂੰ serious ਹੀ ਨਹੀ ਲੈਂਦੇ , ਬਿਲਕੁਲ ਧਿਆਨ ਨਹੀ ਦਿੰਦੇ ਤੇ ਫਿਰ ਇਸ ਨਾਲ ਹੁੰਦਾ ਕੀ ਹੈ ?
ਚੰਗੇ , ਸੂਝਵਾਨ , ਗਿਆਨੀ ਪ੍ਰਚਾਰਕਾ ਦਾ ਬੰਦੋਬਸਤ ਨਹੀ ਹੁੰਦਾ , ਅਗਰ ਹੁੰਦਾ ਵੀ ਹੈ ਤਾਂ ਪ੍ਰਚਾਰਕਾਂ ਨੂੰ ਬਣਦੀ ਇੱਜਤ ਨਹੀ ਮਿਲਦੀ ਹੈ , ਨਾ ਬਣਦਾ ਸਤਿਕਾਰ ਤੇ ਨਾ ਹੀ ਨਿਰੋਲ ਗੁਰਮੱਤ ਦਾ ਪ੍ਰਚਾਰ ਕਰਨ ਦੀ ਸੁਤੰਤਰਤਾ ਹੁੰਦੀ ਹੈ | ਜਿਥੇ ਪਰਧਾਨ ਤੇ ਸਕੱਤਰ ਮੋਨੇ ਤੇ ਨਸ਼ੇੜੀ ਹੋਣਗੇ ਉਥੇ ਪ੍ਰਚਾਰਕ ਕਿਹੜੀ ਸਿਖੀ ਦੀ ਗੱਲ ਕਰੂ ? ਹਰ ਕਿਸੇ ਦੀਆਂ ਮਜਬੂਰੀਆਂ ਹੁੰਦਿਆ ਹਨ ਤੇ ਕਿਸੇ ਦੀ ਮਜਬੂਰੀ ਦਾ ਫਾਇਦਾ ਸਿਖਾਂ ਵਿੱਚ ਓਹ ਸਿਖ ਹੀ ਚੁਕ ਸਕਦਾ ਹੈ ਜੋ ਆਪ ਸਿਖੀ ਦੇ ਸਿਧਾਂਤਾਂ ਤੋਂ ਵਾਂਝਾ ਹੋਵੇ | ਇਸ ਤਰਾਂ ਮਜਬੂਰ ਤੇ ਗਰੀਬ ਪ੍ਰਚਾਰਕਾਂ ਦੀ ਮਜਬੂਰੀ ਦਾ ਫਾਇਦਾ ਲਿਆ ਜਾਂਦਾ ਹੈ , ਓਹਨਾ ਕੋਲੋਂ ਮਨਮਰਜੀ ਦਾ ਪਰਚਾਰ ਕਰਾਇਆ ਜਾਂਦਾ ਹੈ | ਕਈ ਜਗ੍ਹਾਵਾਂ ਤੇ ਮੈਂ ਖੁਦ ਗਵਾਹ ਹਾਂ ਕੇ ਪਰਧਾਨ ਜਾਂ ਸਕੱਤਰ ਪ੍ਰਚਾਰਕਾਂ ਨੂੰ ਇਦਾਂ ਆਵਾਜ ਮਾਰਦੇ ਨੇ ਜਿਵੇਂ ਕੋਈ ਜਿਮੀਦਾਰ ਆਪਣੇ ਸਿਰੀ ਜਾਂ ਪਰਦੇਸ਼ੀ ਕਾਮੇ ਨੂੰ ਮਾਰਦਾ ਹੈ , ਹੋਰ ਤੇ ਹੋਰ ਲਾਗ ਡਾਟ ਵਾਲੇ ਬੰਦਿਆਂ ਕੋਲ ਬਹਿਣ ਖਲੋਣ ਨਹੀ ਦਿੰਦੇ , ਇਥੋਂ ਤੱਕ ਕੇ ਓਹਨਾ ਦੀ ਅਰਦਾਸ ਨਹੀ ਕਰਨ ਦਿੰਦੇ | ਹੁਣੇ ਭਾਰਤ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾ ਵਿੱਚ ਤਾਂ ਇੱਕ ਹੋਰ ਗੱਲ ਸਾਹਮਣੇ ਆਈ ਹੈ ਕੇ , ਪ੍ਰਚਾਰਕਾ ਉਸੇ ਪਾਰਟੀ ਨੂੰ ਸਪੋਰਟ ਕਰਨਗੇ ਜਿਸ ਨੂੰ ਪਰਧਾਨ ਜਾਂ ਸਕੱਤਰ ਕਰਦਾ ਹੈ, ਅਜੇਹਾ ਨਾ ਕਰਨ ਤੇ ਕਈ ਮਜਬੂਰ ਪ੍ਰਚਾਰਕਾਂ ਦੀ ਪਰਧਾਨਾਂ ਤੇ ਸਕੱਤਰਾਂ ਵਲੋ ਪੇਸ਼ੀ ਕੀਤੀ ਗਈ | ਇਹੋ ਜਹੇ ਹਾਲਾਤਾਂ ਵਿੱਚ ਸਿਖੀ ਦਾ ਪ੍ਰਚਾਰ ਕਿਥੇ ਤੇ ਕਿਵੇਂ ਹੋਵੇਗਾ |
ਇਸ ਲਈ ਅਗਰ ਪ੍ਰ੍ਬੰਧਿਕ ਕੋਮੇਟੀ ਵਿੱਚ ਸੂਝਵਾਨ ਸਜਣ ਹਨ ਜਿਹਨਾ ਨੇ ਖੁਦ ਸਿਖੀ ਨੂੰ ਸਮਝਿਆ ਹੀ ਨਹੀ ਬਲਕਿ ਅਪਣਿਆ ਵੀ ਹੋਇਆ ਹੈ , ਓਹਨਾ ਦੇ ਕਿਰਦਾਰ ਹਨ, ਜਿਆਦਾਤਰ ਲੋਕ ( ਇਲਾਕੇ ਦੇ ) ਓਹਨਾ ਦੀ ਇਜਤ ਕਰਦੇ ਹਨ ( ਕਈ ਜਗ੍ਹਾ ਤੇ ਦੇਖਣ ਵਿੱਚ ਆਇਆ ਹੈ ਕੇ ਜਿਹਨਾ ਦੇ ਆਪਣੇ ਘਰ ਵੀ ਇਜਤ ਨਹੀ ਹੁੰਦੀ ਓਹ ਗੁਰੂ ਘਰਾਂ ਦੀਆਂ ਪ੍ਰ੍ਬੰਧਿਕ ਕੋਮੇਟੀਆਂ ਵਿੱਚ ਉਚੇ ਓਹਦਿਆਂ ਤੇ ਹੁੰਦੇ ਹਨ ), ਪਹਿਲੀ ਤੇ ਲਾਜਮੀ ਗੱਲ ਕੇ ਓਹਨਾ ਪਾਹੁਲ ਖੰਡੇ ਦੀ ਲਈ ਹੋਵੇ ,ਨਹੀ ਤੇ ( ਕਿਸੇ ਖਾਸ ਮਜਬੂਰੀ ਕਾਰਨ ਕੇ ਅਮ੍ਰਿਤਧਾਰੀਆਂ ਦੀ ਘਾਟ ਹੈ ਇਲਾਕੇ ਵਿੱਚ ) ਘਟੋ ਘੱਟ ਸਿਖੀ ਸਰੂਪ ਵਿੱਚ ਹਨ , ਕਿਸੇ ਪ੍ਰਕਾਰ ਦਾ ਕੋਈ ਵੀ ਨਸ਼ਾ ( ਦਵਾਈ ਦੇ ਤੋਰ ਤੇ ਵੀ ਨਹੀ ) ਨਹੀ ਕਰਦੇ , ਪੜੇ ਲਿਖੇ ਹਨ , ਪ੍ਰਦੇਸ਼ਾ ਵਿੱਚ ਉਸ ਦੇਸ਼ ਦੀ ਭਾਸ਼ਾ ( ਇੰਗਲਿਸ਼ ਜਾਂ ਜੋ ਵੀ ਹੋਵੇ ) ਦਾ ਗਿਆਨ ਬਹੁਤ ਵਧੀਆ ਢੰਗ ਨਾਲ ਹੋਵੇ | ਇਸ ਤੋਂ ਇਲਾਵਾ ਸਿਖੀ ਦਾ ਹਰ ਪਖੋਂ ਗਿਆਨ ਹੋਵੇ , ਸਿਧਾਤਾਂ ਪਖੋਂ , ਇਤਿਹਾਸ਼ ਪਖੋਂ ਤੇ ਕਿਸੇ ਵੀ ਧਰਮ ਨਾਲ ਗੁਰਮੱਤ ਦਾ ਤੁਲਨਾਤਮਿਕ ਸਮਝਦੇ ਹੋਣ, ਰਹਿਤ ਮਰਿਆਦਾ ਦਾ ਪਾਲਣ ਵੀ ਕਰਦੇ ਤੇ ਹੋਣ ਸਮਝਦੇ ਵੀ ਹੋਣ | ਕਿਸੇ ਵੀ ਪ੍ਰਕਾਰ ਦੇ ਲਾਲਚੀ ਨਾ ਹੋਣੇ , ਪੰਥ ਨਾਲ ਖੜਨ ਦੀ ਜੁਰਤ ਰਖਦੇ ਹੋਣ , ਸਰਕਾਰੀ ਨਾ ਹੋਣ ਤੇ ਨਾ ਇੰਡੀਅਨ ਸਰਕਾਰ ਦੇ ਥਲੇ ਲਗਣ ਵਾਲੇ ਹੋਣ , ਤਾਂ ਜੋ high commission ਜਾਂ councils ਤੋਂ ਬੁਲਾ ਬੁਲਾ ਕੇ ਅਧਿਕਾਰੀਆਂ ਨੂੰ ਸਰੋਪੇ ਨਾ ਦਿੰਦੇ ਰਹਿਣ | ਗੁਰਮੱਤ ਦੀ ਸੋਝੀ ਹੋਣ ਕਾਰਨ, ਵਧੀਆ ਪ੍ਰਚਾਰਕਾਂ ਦੀ ਪਹਿਚਾਣ ਰਖਣਗੇ , ਪ੍ਰਚਾਰਕਾਂ ਨਾਲ ਬਹਿ ਕੇ ਵਿਚਾਰਾਂ ਕਰਨਗੇ , ਪ੍ਰਚਾਰ ਦੇ ਵਧੀਆ ਢੰਗ ਸਾਹਮਣੇ ਅਓਣਗੇ, ਪੜੇ ਲਿਖੇ ਹੋਣ ਕਰਕੇ ਪ੍ਰਬੰਧ ਵੀ ਵਧੀਆ ਢੰਗ ਨਾਲ ਦੇਖਣਗੇ , ਤਾਂ ਕੇ ਕਨੂੰਨੀ ਸਮਸਿਆ ਨਾ ਹੋਵੇ | ਉਚੇ ਸੁਚੇ ਕਿਰਦਾਰਾਂ ਦੇ ਹੋਣ ਕਰਕੇ ਮਾਇਆ ਦਾ ਸਹੀ ਓਪ੍ਯੋਗ ਕਰਨਗੇ | ਸੱਬ ਤੋਂ ਵੱਡੀ ਗੱਲ ਕੇ ਓਹ ਆਪਣੇ ਆਪ ਨੂੰ ਸੰਗਤਾਂ ਦੇ ਸੇਵਾਦਾਰ ਸਮਝਣ , ਗੁਰੂਘਰਾਂ ਦੇ ਮਾਲਿਕ ਨਹੀ , ਬੋਸ ਨਹੀ ਕੇ ਆਪਣੀਆਂ ਮੰਨ ਮਰਜੀਆਂ ਕਰਦੇ ਫਿਰਨ, ਓਹਨਾ ਨੂੰ ਇਸ ਗੱਲ ਦਾ ਅਹਿਸਾਸ਼ ਹੋਣਾ ਜਰੂਰੀ ਹੈ ਕੇ ਓਹ ਸੰਗਤਾ ਦੇ ਸੇਵਾਦਾਰ ਹਨ , ਇਸ ਲਈ ਸੰਗਤ ਦੇ ਰੂਪ ਵਿੱਚ ਕੋਈ ਲਾਗ ਡਾਟ ਵਾਲਾ (ਵੈਸੇ ਤਾਂ ਈਮਾਨਦਾਰ ਬੰਦੇ ਦਾ ਕਿਸੇ ਨਾਲ ਕੋਈ ਪੰਗਾਂ ਨਹੀ ਹੁੰਦਾ , ਪਰ ਫਿਰ ਵੀ ਹੁੰਦੇ ਹਨ ਕੁਝ ਸ਼ਰਾਰਤੀ ਲੋਕ ਸਮਾਜ ਵਿੱਚ ਇਸ ਲਈ ਕਹਿ ਨਹੀ ਸਕਦੇ ) ਬੰਦਾ ਸੰਗਤੀ ਰੂਪ ਵਿੱਚ ਗੁਰੂਘਰ ਆ ਜਾਵੇ ਤਾਂ ਉਥੇ ਉਸ ਦੇ ਵੀ ਸੇਵਾਦਾਰ ਹੀ ਹਨ ਤੇ ਉਸ ਨਾਲ ਕੋਈ ਗਲਤ ਵਰਤੀਰਾ ਜਾਂ ਵਿਤਕਰਾ ਨਾ ਕਰਨ |
ਇਸ ਤਰਾਂ ਦੇ ਸਜਣ ਜਦੋਂ ਗੁਰੂਘਰਾਂ ਦੀਆਂ ਕੋਮੇਟੀਆਂ ਵਿੱਚ ਹੋਣਗੇ ਤਾਂ ਪ੍ਰਬੰਧ ਵਧੀਆ ਤੇ ਸੁਚਜੇ ਢੰਗ ਨਾਲ ਦੇਖਣਗੇ , ਸਹਿਜ ਜੀ ਗੱਲ ਹੈ ਕੇ ਫਿਰ ਸਿਖੀ ਦਾ ਨਿਰੋਲ ਪਰਚਾਰ ਸ਼ੁਰੂ ਹੋਵੇਗਾ , ਸਿਖੀ ਦੀ ਦਿਨੋ ਦਿਨ ਗੁਰੂਘਰਾਂ ਵਿੱਚ ਹੋ ਰਹੀਆਂ ਲੜਾਈਆਂ ਕਾਰਨ ਬਦਨਾਮੀ ਬੰਦ ਹੋਵੇਗੀ | ਪ੍ਰਚਾਰਕਾਂ ਦੀ ਇਜਤ ਹੋਵੇਗੀ , ਓਹਨਾ ਦੀਆਂ ਲੋੜਾ ਦਾ ਖਿਆਲ ਰਖਿਆ ਜਾਵਗਾ , ਓਹਨਾ ਨੂੰ ਬਣਦਾ ਸਤਿਕਾਰ ਤੇ ਹੱਕ ਮਿਲੇਗਾ , ਜਦੋਂ ਓਹਨਾ ਨੂੰ ਬਣਦਾ ਹੱਕ ਮਿਲੇਗਾ ਤਾਂ ਓਹ ( ਜਿਹੜੇ ਕਰਦੇ ਹਨ ) ਐਵੇਂ ਲੋਕਾਂ ਕੋਲੋਂ ਪੈਸੇ ਲੈ ਗੈਰ-ਗੁਰਮਤੀ ਅਰਦਾਸਾਂ ਨਹੀ ਕਰਨਗੇ ਤੇ ਬਲਿਕ ਇਸ ਦਾ ਵਿਰੋਧ ਕਰਨਗੇ |
ਲੇਕਨ ਇਹ ਸੱਬ ਤਾਂ ਸੰਭਵ ਹੈ ਅਗਰ ਸੰਗਤ ਉਦਮ ਕਰੇਗੀ, ਇਸ ਗੱਲ ਨੂੰ ਸਮਝੇਗੀ ਕੇ ਇਸ ਨਾਲ ਓਹਨਾ ਦਾ ਖੁਦ ਕੀ ਨੁਕਸਾਨ ਹੈ , ਅਗਰ ਸਿਖੀ ਹੀ ਨਾ ਰਹੀ ਤੇ ਅਸੀਂ ਵੀ ਨਹੀ ਰਹਿਣਾ , ਸਾਡੀਆਂ ਨਸਲਾਂ ਖਤਮ ਹੋ ਜਾਣਗੀਆਂ | ਇਹ ਸੱਬ ਕੁਝ ਸਮਝਣਾ ਪਵੇਗਾ ਤੇ ਮੰਨਣਾ ਵੀ ਪਵੇਗਾ , ਫਿਰ ਜੁਮੇਵਾਰੀ ਸਮਝਦੇ ਹਏ ਯੋਗ ਵਿਅਕਤੀਆਂ ਦੀ ਚੋਣਾਂ ਗੁਰੂਘਰਾਂ ਵਿੱਚ ਸ਼ੁਰੂ ਕਰਨੀਆਂ ਪੈਣਗੀਆਂ , ਚੋਣਾ ਵਾਲੇ ਦਿਨ ਹੁਮ ਹਮਾ ਕੇ ਜੁਮੇਵਾਰੀ ਸਮਝਦੇ ਹੋਏ ਗੁਰੂਘਰ ਪਹੋਂਚ ਕੇ ਸਹੀ ਉਮੀਦਵਾਰ ਚੁਣਨੇ ਪੈਣਗੇ | ਕਿਸੇ ਗਲ ਦੀ ਕੋਈ ਪ੍ਰਵਾਹ ਨਹੀ ਕਰਨੀ ਕੇ ਕੋਣ ਨਾਰਾਜ ਹੁੰਦਾ ਤੇ ਕੀ ਹੁੰਦਾ , ਘਟੋ ਘੱਟ ਗੁਰੂਘਰ ਤਾਂ ਇਮਾਨਦਾਰੀ ਦਿਖਾਓਨੀ ਸ਼ੁਰੂ ਹੋਵੇ , ਉਥੇ ਕਾਹਦਾ ਡਰ ?
ਪੰਥ ਦਾ ਨਿਮਾਣਾ ਦਾਸ ਹੁੰਦੇ ਹੋਏ ਇਹ ਬੇਨਤੀਆਂ ਮੈਂ ਸਿਖ ਸੰਗਤਾਂ ਦੇ ਚਰਨਾ ਵਿੱਚ ਰਖਦਾ ਹਾਂ ਕੇ , ਆਓ ਹੰਭਲਾ ਮਾਰ ਕੇ ਆਪਣੇ ਗੁਰੂਘਰ ਸੰਭਾਲ ਲਈਏ |
ਸੁੱਖਵਿੰਦਰਜੀਤ ਸਿੰਘ

No comments:

Post a Comment